
ਰਾਮਪੁਰਾ ਫੂਲ(ਜਸਵੀਰ ਔਲਖ)
–ਰੋਜ਼ਾਨਾ ਸਵੇਰਾ-
ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸਰਾਫ ਅਜ਼ੂਬੇਕਨ ਗਲੋਬਲ ਡਿਸਕਵਰੀ ਸਕੂਲ ਵਿਖੇ ਵਿਦਾਇਗੀ ਪਾਰਟੀ 2021-22 ਦਾ ਆਯੋਜਨ ਕੀਤਾ ਗਿਆ। ਸਕੂਲੀ ਜੀਵਨ ਵਿਦਿਆਰਥੀ ਦੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ। ਸਕੂਲ ਦੀਆਂ ਯਾਦਾਂ ਜ਼ਿੰਦਗੀ ਦੀਆਂ ਸਭ ਤੋਂ ਖੂਬਸੂਰਤ ਯਾਦਾਂ ਹਨ। ਇਹ ਪਾਰਟੀ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਲਵਿਦਾ ਕਹਿਣ ਲਈ ਹੋਟਲ ਸੈਫਾਇਰ, ਬਠਿੰਡਾ ਵਿਖੇ ਆਯੋਜਿਤ ਕੀਤੀ ਗਈ ਸੀ। ਵਿਦਾਇਗੀ ਪਾਰਟੀ ਦਾ ਵਿਸ਼ਾ ਵਕਤ-ਏ-ਰੁਕਸਤ ਸੀ।
ਇਸ ਵਿੱਚ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸ਼ੀਨੀਆਰਜ ਨੂੰ ਵਿਦਾਇਗੀ ਦਿੱਤੀ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਮਿਲ ਕੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਸਰਸਵਤੀ ਵੰਦਨਾ ਅਤੇ ਸੁਆਗਤੀ ਗੀਤ ਤੋਂ ਬਾਅਦ ਉਨ੍ਹਾਂ ਨੇ ਰੰਗਾਰੰਗ ਪ੍ਰੋਗਰਾਮ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਸਕੂਲ ਪ੍ਰਬੰਧਕ ਸ਼੍ਰੀ ਇੰਜਨੀਅਰ ਕਮਲੇਸ਼ ਸਰਾਫ ਜੀ ਨੇ ਸਭ ਨੂੰ ਉਹਨਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਉਹਨਾਂ ਨਾਲ ਬਿਤਾਏ ਪਲ ਸਾਂਝੇ ਕੀਤੇ। ਬੱਚਿਆਂ ਨੇ ਸਕੂਲ ਵਿੱਚ ਬਿਤਾਏ ਆਪਣੇ ਮਿੱਠੇ ਅਤੇ ਖੱਟੇ ਪਲਾਂ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਅਤੇ ਸਕੂਲ ਮੈਨੇਜਮੈਂਟ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।ਦਿਨ ਦਾ ਸਭ ਤੋਂ ਰੋਮਾਂਚਕ ਸਮਾਗਮ ਮਿਸਟਰ ਅਤੇ ਮਿਸ ਫੇਅਰਵੈਲ ਦੀ ਚੋਣ ਸੀ ਅਤੇ ਇਹ ਟੈਗ ਨਵਜੋਤ ਕੌਰ ਧਾਲੀਵਾਲ ਅਤੇ ਸੁਖਵੀਰ ਸਿੰਘ ਸਿੱਧੂ ਨੂੰ ਦਿੱਤਾ ਗਿਆ। ਬੱਚਿਆਂ ਨੇ ਢੋਲ ਦੀ ਧੁਨ 'ਤੇ ਨੱਚਦੇ ਹੋਏ ਇਨ੍ਹਾਂ ਪਲਾਂ ਨੂੰ ਜੀਵੰਤ ਕੀਤਾ।
ਚੇਅਰਮੈਨ ਇੰਜਨੀਅਰ ਕਮਲੇਸ਼ ਸਰਾਫ਼, ਵਾਈਸ ਚੇਅਰਮੈਨ ਅਮਿਤ ਸਰਾਫ਼, ਬੋਰਡ ਮੈਂਬਰ ਸ੍ਰੀਮਤੀ ਚੰਦਨ ਸਰਾਫ਼ ਅਤੇ ਬਿੰਦੀਆ ਸਰਾਫ਼ ਅਤੇ ਪ੍ਰਿੰਸੀਪਲ ਸ੍ਰੀਮਤੀ ਹਰਦੇਵ ਕੌਰ ਸਿੱਧੂ ਵੱਲੋਂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਪ੍ਰੋਗਰਾਮ ਦੀ ਸਮਾਪਤੀ ਗਰੁੱਪ ਫੋਟੋਗ੍ਰਾਫੀ ਨਾਲ ਹੋਈ। ਸਕੂਲ ਪ੍ਰਬੰਧਕਾਂ ਵੱਲੋਂ ਸਾਰਿਆਂ ਦੇ ਖਾਣ-ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਅੰਤ ਵਿੱਚ ਸਮੂਹ ਵਿਦਿਆਰਥੀਆਂ ਨੇ ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਅਬਾਰ ਪ੍ਰਗਟ ਕੀਤਾ। ਇਸ ਦੌਰਾਨ ਜਿੱਥੇ ਇੱਕ ਪਾਸੇ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਖੁਸ਼ੀ ਦੇਖੀ ਜਾ ਰਹੀ ਸੀ, ਉੱਥੇ ਹੀ ਦੂਜੇ ਪਾਸੇ ਵਿਦਾਈ ਦਾ ਦੁੱਖ ਵੀ ਸੀ।
