ਚੰਡੀਗੜ੍ਹ : ਗੈਰਕਾਨੂੰਨੀ ਕਲੋਨੀਆਂ ‘ਤੇ ਪੰਜਾ ਸਰਕਾਰ ਦਾ ਸਖਤ ਰੁਖ ਹੈ। ਮਾਨ ਸਰਕਾਰ ਕਲੋਨੀਆਂ ਦੇ ਰਿਕਾਰਡ ਦੀ ਜਾਂਚ ਕਰੇਗੀ । ਇਹ ਕਲੋਨੀਆਂ ਪਿਛਲੀ ਚਰਨਚੀਤ ਸਿੰਘ ਚੰਨੀ ਸਰਕਾਰ ਵੇਲੇ ਰੈਗੂਲਰ ਕੀਤੀਆਂ ਗਈਆਂ ਸਨ। ਸਰਕਾਰ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ। ਦੋਸ਼ ਹੈ ਕਿ ਕੋਲੋਨਾਈਜ਼ਰਾਂ ਦੀ ਮਿਲੀ ਭੁਗਤ ਨਾਲ ਕਲੋਨੀਆਂ ਰੈਗਲੂਰ ਹੋਈਆਂ।
ਸਿਆਸਤਦਾਨਾਂ ਨਾਲ ਗੰਢ-ਤੁੱਪ ਕਰਕੇ ਫਾਇਦਾ ਚੁੱਕਣ ਦਾ ਇਲਜ਼ਾਮ ਹੈ। ਇਲਜ਼ਾਮ ਹੈ ਕਿ ਕਈ ਕਲੋਨੀਆਂ ਚ ਬੁਨਿਆਦੀ ਸਹੂਲਤਾਂ ਵੀ ਨਹੀਂ ਸਨ। ਫਿਰ ਵੀ ਉਨ੍ਹਾਂ ਨੂੰ ਰੈਗੂਲਰ ਕੀਤਾ ਗਿਆ ਹੈ। ਭਗਵੰਤ ਮਾਨ ਦੀ ਸਰਕਾਰ ਰਿਕਾਰਡ ਖੰਗਾਲੇਗੀ।
