
ਟਰਾਂਸਪੋਰਟ ਵਿਭਾਗ ਪੰਜਾਬ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਕੈਬਨਿਟ ਰੈਂਕ ਵਾਲੀ ਗੱਡੀ ਵਾਪਸ ਕਰਨ ਦੀ ਖੇਚਲ ਕਰਨ। ਪੱਤਰ ਵਿਚ ਆਖਿਆ ਗਿਆ ਹੈ ਕਿ ਇਹ ਗੱਡੀ ਸਿਰਫ ਕੈਬਨਿਟ ਰੈਂਕ ਲਈ ਮਿਲਦੀ ਹੈ।
ਇਸ ਲਈ ਇਹ ਗੱਡੀ ਵਾਪਸ ਕਰਨ ਦੀ ਖੇਚਲ ਕਰਨ। ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵੱਲੋਂ ਜਾਰੀ ਕੀਤੇ ਗਏ ਪੱਤਰ ਵਿਚ ਲਿਖਿਆ ਹੈ- ਤੁਹਾਡੇ ਧਿਆਨ ਵਿਚ ਲਿਆਇਆ ਜਾਂਦਾ ਹੈ ਕਿ ਮੰਤਰੀ ਕਾਰ ਸ਼ਾਖਾ ਦੀ ਗੱਡੀ ਤੁਹਾਡੇ ਨਾਲ ਚੱਲ ਰਹੀ ਹੈ।
ਮੋਟਰ ਗੱਡੀ ਬੋਰਡ ਦੀਆਂ ਹਦਾਇਤਾਂ ਮੁਤਾਬਕ ਇਹ ਗੱਡੀ ਸਿਰਫ ਕੈਬਨਿਟ ਮੰਤਰੀਆਂ ਲਈ ਹੀ ਹੈ।
ਇਸ ਲਈ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਗੱਡੀ ਮੰਤਰੀ ਕਾਰ ਸ਼ਾਖਾ ਵਿਚ ਜਮ੍ਹਾਂ ਕਰਵਾਉਣ ਦੀ ਖੇਚਲ ਕਰੋ।
