
ਰਾਮਪੁਰਾ ਫੂਲ ਚ ਪੂਰਾਂ ਦਿਨ ਬਿਜਲੀ ਸਪਲਾਈ ਰਹੀ ਠੱਪ
ਰਾਮਪੁਰਾ ਫੂਲ(ਰਮਨਪ੍ਰੀਤ ਔਲਖ)
-ਰੋਜ਼ਾਨਾ ਸਵੇਰਾ-
ਇੱਕ ਪਾਸੇ ਪੈ ਰਹੀ ਅੱਤ ਦੀ ਗਰਮੀ ਤੋਂ ਲੋਕ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਦੂਸਰੇ ਪਾਸੇ ਬਿਜਲੀ ਬੋਰਡ ਵੱਲੋਂ ਬਿਜਲੀ ਸਪਲਾਈ ਵਿੱਚ ਅਣਐਲਾਨੇ ਲੰਬੇ ਲੰਬੇ ਕੱਟ ਲਗਾ ਕਿ ਲੋਕਾਂ ਦੀ ਇਸ ਪ੍ਰੇਸ਼ਾਨੀ ਨੂੰ ਹੋਰ ਵਧਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮਿਤੀ 27 ਅਪ੍ਰੈਲ 2022 ਨੂੰ ਸਵੇਰੇ 10 ਵਜੋਂ ਤੋਂ ਲੈ ਕੇ ਸ਼ਾਮ 8 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖੀ ਗਈ। ਪਹਿਲਾਂ ਐਨੀ ਗਮਰੀ ਨਹੀਂ ਪੈਂਦੀ ਸੀ ਪਰ ਇਸ ਵਾਰ ਤਾਪਮਾਨ ਜ਼ਿਆਦਾ ਹੀ ਵਧ ਰਿਹਾ ਹੈ। ਜਿਸ ਕਰਕੇ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਅਜਿਹੇ ਵਿੱਚ ਲੋਕਾਂ ਨੂੰ ਕੇਵਲ ਬਿਜਲੀ ਹੀ ਰਾਹਤ ਦਿੰਦੀ ਹੈ ਕਿਉਂਕਿ ਲੋਕ ਗਰਮੀ ਤੋਂ ਬਚਾਅ ਲਈ ਪੱਖੇ ਕੂਲਰ ਦਾ ਸਹਾਰਾ ਲੈਂਦੇ ਹਨ, ਪਰ ਜੇਕਰ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਬਿਜਲੀ ਸਪਲਾਈ ਹੀ ਨਾਂ ਦੇਵੇ ਤਾਂ ਲੁਕਾਂ ਤੇ ਕੀ ਬੀਤੇਗੀ? ਇਹ ਤਕਲੀਫ ਮਹਿਸੂਸ ਕਰਨ ਵਾਲੀ ਗੱਲ ਹੈ। ਇਹੋ ਜਿਹਾਂ ਹੀ ਹੋਇਆ ਬਠਿੰਡਾ ਜਿਲੇਂ ਚ ਪੈਦੇ ਸ਼ਹਿਰ ਰਾਮਪੁਰਾ ਫੂਲ ਵਿਖੇ ਜਿੱਥੇ ਪੂਰਾ ਦਿਨ ਬਿਜਲੀ ਸਪਲਾਈ ਠੱਪ ਰਹੀ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਚ ਬਿਜਲੀ ਦੀ 600 ਯੂਨਿਟ ਮੁਫਤ ਦੇਣ ਵਾਲੀ ਸਰਕਾਰ ਪਹਿਲਾ ਬਿਜਲੀ ਸਪਲਾਈ ਤਾ ਪੂਰੀ ਕਰ ਦੇਵੇ ਤਾਂ ਜੋ ਲੋਕ ਸਹੀ ਢੰਗ ਨਾਲ ਆਪਣਾ ਜੀਵਨ ਵਤੀਤ ਕਰ ਸਕਣ। ਉਹਨਾਂ ਇਹ ਵੀ ਕਿਹਾਂ ਕਿ ਮਾਨ ਸਰਕਾਰ ਸਹੂਲਤਾਂ ਦੇ ਨਾਮ ਤੇ ਥੋਖਾਂ ਕਰ ਰਹੀ ਹੈ।
ਕੀ ਕਹਿੰਦੇ ਨੇ ਵਿਭਾਗ ਦੇ ਐਸ.ਡੀ.ਓ
ਜਦੋਂ ਬਿਜਲੀ ਸਪਲਾਈ ਠੱਪ ਰਹਿਣ ਸਬੰਧੀ ਬਿਜਲੀ ਵਿਭਾਗ ਦੇ ਐਸ.ਡੀ.ਓ ਪ੍ਰਵੀਨ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕੋਲੋ ਕੋਈ ਤਸੱਲੀਬਖਸ਼ ਜਵਾਬ ਨਾ ਮਿਲਿਆ।
ਕੀ ਕਹਿੰਦੇ ਨੇ ਹਲਕੇ ਦੇ ਐਮ.ਐਲ.ਏ ਸਾਹਿਬ
ਉਧਰ ਜਦੋਂ ਇਸ ਸਾਰੇ ਮਾਮਲੇ ਸਬੰਧੀ ਹਲਕੇ ਦੇ ਐਮ.ਐਲ.ਏ ਬਲਕਾਰ ਸਿੱਧੂ ਨਾਲ ਗੱਲ ਬਾਤ ਕੀਤੀ ਤਾਂ ਉਹਨਾਂ ਇਹ ਕਹਿਕੇ ਪੱਲਾਂ ਝਾੜ ਦਿੱਤਾ ਕੀ ਕੁਝ ਤਕਨੀਕੀਆਂ ਕਰਕੇ ਇਹ ਸਪਲਾਈ ਬੰਦ ਹੈ।
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮਾਨ ਸਰਕਾਰ ਲੋਕਾਂ ਦੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਕਦੋਂ ਤੱਕ ਕਰੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।