
ਬਠਿੰਡਾ, (ਜਸਵੀਰ ਔਲਖ)
ਬੁੱਧਵਾਰ, 27 ਅਪ੍ਰੈਲ, 2022: ਉੱਤਰੀ ਭਾਰਤ ਦੀ ਪ੍ਰਮੁੱਖ ਨਿੱਜੀ ਸਿਹਤ ਸੰਭਾਲ ਸੰਸਥਾ ਮੈਕਸ ਹੈਲਥਕੇਅਰ ਨੇ ਅੱਜ ਬਠਿੰਡਾ ਦੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਕੈਨੇਡਾ ਲਈ ਇਮੀਗ੍ਰੇਸ਼ਨ ਸਿਹਤ ਜਾਂਚ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਕੇਂਦਰ ਮਾਹਰਾਂ, ਡਾਕਟਰਾਂ ਅਤੇ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਹੈ। ਇਹ ਕੇਂਦਰ ਪੰਜਾਬ ਦੇ ਮਾਲਵਾ ਖੇਤਰ ਦਾ ਪਹਿਲਾ ਇਮੀਗ੍ਰੇਸ਼ਨ ਸਿਹਤ ਜਾਂਚ ਕੇਂਦਰ ਹੋਵੇਗਾ।
ਪਹਿਲਾਂ ਮਾਲਵਾ ਖੇਤਰ ਦੇ ਲੋਕਾਂ ਨੂੰ ਇਮੀਗ੍ਰੇਸ਼ਨ ਸਿਹਤ ਜਾਂਚ ਲਈ ਚੰਡੀਗੜ੍ਹ, ਲੁਧਿਆਣਾ ਜਾਂ ਨਵੀਂ ਦਿੱਲੀ ਜਾਣਾ ਪੈਂਦਾ ਸੀ, ਪਰ ਹੁਣ ਮੈਕਸ ਹਸਪਤਾਲ ਬਠਿੰਡਾ ਵਿੱਚ ਇਮੀਗ੍ਰੇਸ਼ਨ ਸਿਹਤ ਜਾਂਚ ਸੇਵਾਵਾਂ ਸ਼ੁਰੂ ਹੋਣ ਨਾਲ ਕੀਮਤੀ ਸਮੇਂ ਅਤੇ ਪੈਸੇ ਦੀ ਬਚਤ ਹੋਵੇਗੀ।।
ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਬਠਿੰਡਾ ਅਤੇ ਮੋਹਾਲੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਾ ਪਿਨਾਕ ਮੋਦਗਿਲ ਨੇ ਕਿਹਾ, “ਹੁਣ ਮਾਲਵਾ, ਹਰਿਆਣਾ ਅਤੇ ਰਾਜਸਥਾਨ ਦੇ ਲੋਕਾਂ ਨੂੰ ਕੈਨੇਡਾਂ ਇਮੀਗ੍ਰੇਸ਼ਨ ਸਿਹਤ ਜਾਂਚ ਸੇਵਾਵਾਂ ਵਾਸਤੇ ਬਾਹਰ ਸ਼ਹਿਰ ਵਿੱਚ ਜਾਣ ਦੀ ਕੋਈ ਲੋੜ ਨਹੀਂ ਹੈ। ਥੋੜ੍ਹੇ ਸਮੇਂ ਵਿੱਚ ਹੀ ਹੁਣ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਵਿਖੇ ਆਧੁਨਿਕ ਤਕਨੀਕ ਨਾਲ ਸੇਵਾਵਾਂ ਉਪਲਬਧ ਹਨ।
ਕੈਨੇਡਾ ਜਾਣ ਦੇ ਰੁਝਾਣ ਦੇ ਰੁਝਾਣ ਨੂੰ ਦੇਖਦੇ ਹੋਏ ਕਨੈਡਾ ਅਮਬੈਸੀ ਵੱਲੋ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਵਿਖੇ ਇਮੀਗ੍ਰੇਸ਼ਨ ਹੈਲਥ ਚੈੱਕ-ਅੱਪ ਸੈਂਟਰ ਸ਼ੁਰੂ ਕਰਨ ਦੀ ਆਗਿਆ ਦਿੱਤੀ ਹੈ।
ਇਹ ਮੈਕਸ ਨੈੱਟਵਰਕ ਹਸਪਤਾਲਾਂ ਵਿੱਚ ਤੀਜਾ ਇਮੀਗ੍ਰੇਸ਼ਨ ਹੈਲਥ ਚੈੱਕ-ਅੱਪ ਸੈਂਟਰ ਹੈ। ਦੂਸਰੇ ਦੋ ਨਵੀਂ ਦਿੱਲੀ ਅਤੇ ਮੋਹਾਲੀ ਵਿੱਚ ਸਥਿਤ ਹਨ।
ਕੈਨੇਡਾਂ ਇਮੀਗ੍ਰੇਸ਼ਨ ਸਿਹਤ ਜਾਂਚ ਸੇਵਾ ਕੇਂਦਰ ਦਾ ਉਦਘਾਟਨ ਡਿਪਟੀ ਕਮਿਸ਼ਨਰ ਬਠਿੰਡਾ, ਸ੍ਰੀ ਸ਼ੌਕਤ ਅਹਿਮਦ ਪਰੇ ਆਈਏਐਸ , ਸਿਵਲ ਸਰਜਨ ਬਠਿੰਡਾ ਡਾ.ਬਲਵੰਤ ਸਿੰਘ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੋਹਾਲੀ ਅਤੇ ਬਠਿੰਡਾ ਡਾ.ਪਿਨਾਕ ਮੋਦਗਿਲ, ,ਯੂਨਿਟ ਹੈੱਡ ਆਪ੍ਰੇਸ਼ਨਜ਼ ਬਠਿੰਡਾ ਸੰਦੀਪ ਸਿੰਘ, ਰਿਜਨਲ ਹੈੱਡ ਸੇਲਜ਼ ਐਂਡ ਮਾਰਕੀਟਿੰਗ ਮੁਹੰਮਦ ਉਜ਼ੈਰ ਸ਼ਾਹ ਦੀ ਮਜ਼ੂਦਗੀ ਹੇਠ ਕੀਤਾ ਗਿਆ।