
ਫੋਟੋ: ਬਲਾਚੌਰ ਦੀਆ ਗਲੀਆ ਦਾ ਲੈਵਲ ਸਹੀ ਨਾ ਹੋਣ ਕਾਰਨ ਵਰਸਾਤ ਦੇ ਖੜੇ ਪਾਣੀ ਦਾ ਦ੍ਰਿਸ਼।
ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )
ਅੱਜ ਸਵੇਰੇ ਸੁਰੂ ਹੋਈ ਬਾਰਿਸ਼ ਨਾਲ ਮੌਸਮ ਦਾ ਮਿਜਾਜ ਬਦਲ ਗਿਆ ਹੈ ਜਿਸ ਨਾਲ ਕਈ ਦਿਨਾ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਇਲਾਕਾ ਨਿਵਾਸੀਆ ਨੂੰ ਵੱਡੀ ਰਾਹਤ ਤਾਂ ਮਿਲੀ ਉਥੇ ਹੀ ਅੱਜ ਦੀ ਇਸ ਮਾਮੂਲੀ ਵਾਰਸ ਨਾਲ ਸ਼ਹਿਰ ਦੀਆ ਜਲਥਲ ਹੋਈਆ ਗਲੀਆ ਪਾਣੀ ਦਾ ਲੈਵਲ ਸਹੀ ਨਾ ਹੋਣ ਦੀਆ ਪੋਲਾ ਵੀ ਖੋਲਦੀਆ ਸਨ ।ਬਲਾਚੌਰ ਦੇ ਵੱਖ ਵੱਖ ਵਾਰਡਾ ਦੀਆਂ ਇੰਟਰਲਾਕ ਨਾਲ ਬਣੀਆ ਨਵੀਆਂ ਗਲੀਆਂ ਪਾਣੀ ਨਾਲ ਭਰ ਗਈਆ ਜਿਸ ਦੇ ਆਉਣ ਜਾਣ ਵਾਲੇ ਲੋਕਾ ਨੂੰ ਜਿੱਥੇ ਕਾਫੀ ਮੁਸਿ਼ਕਲਾ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਰਿਹਾਇਸ਼ੀ ਘਰਾ ਵਾਲਿਆ ਨੂੰ ਵੀ ਕਾਫੀ ਪ੍ਰੇ਼ਸਾਨੀਆ ਦਾ ਸਾਹਮਣਾ ਕਰਨਾ ਪਿਆ। ਸਵੇਰੇ ਦੀ ਵਾਰਿਸ ਰੁਕਣ ਉਪਰੰਤ ਬਾਅਦ ਦੁਪਿਹਰ ਯਕਦਮ ਅਸਮਾਨ ਛਾਏ ਕਾਲੇ ਬੱਦਲਾਂ ਨਾਲ ਹਨੇਰਾ ਹੋ ਗਿਆ ਅਤੇ ਵਰਖਾ ਫਿਰ ਤੋਂ ਸੁਰੂ ਹੋ ਗਈ ਜਿਹੜੀ ਕਿ ਕ੍ਰੀਬ ਇੱਕ ਘੰਟਾ ਪਈ ।ਲਾਗਲੇ ਪਿੰਡ ਮਹਿੰਦੀਪੁਰ ਦੇ ਵਸਨੀਕ ਗਿਆਨ ਸਿੰਘ ਮੰਡੇਰ ਵਲੋਂ ਮੀਂਹ ਸਮੇਂ ਸੋਸ਼ਲ ਮੀਡੀਆ ਉਪਰ ਵਾਇਰਲ ਕੀਤੀ ਵੀਡੀਓ ਵਿੱਚ ਵਿਖਾਇਆ ਕਿਵੇਂ ਉਹਨਾ ਦੇ ਪਿੰਡ ਦੀਆਂ ਨਵੀਆਂ ਬਣੀਆਂ ਇੰਟਰਲਾਕ ਗਲੀਆ ਵਿੱਚ ਸਬੰਧਤ ਠੇਕੇਦਾਰ ਵਲੋਂ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਵਰਸਾਤ ਦਾ ਪਾਣੀ ਗਲੀਆ ਵਿੱਚ ਹੀ ਖੜ ਗਿਆ ਜਿਸ ਕਾਰਨ ਉਸ ਨੇ ਕਿਹਾ ਕਿ ਠੇਕੇਦਾਰ ਵਲੋਂ ਇਹਨਾਂ ਸਰਕਾਰੀ ਗਲੀਆ ਦੇ ਕੰਮਾ ਦਾ ਫਾਹਾ ਹੀ ਵੱਡਿਆ ਹੈ ਜਿਸ ਨੇ ਵਿਊਂਤਮਈ ਤਰੀਕੇ ਨਾਲ ਗਲੀਆ ਨਾ ਬਣਾਉਣ ਕਾਰਨ ਸਰਕਾਰ ਦੇ ਲੱਖਾ ਰੁਪਏ ਦਾ ਨੁਕਸਾਨ ਕੀਤਾ ਹੈ ਅਤੇ ਹੁਣ ਇਹਨਾਂ ਗਲੀਆ ਦਾ ਲੈਵਲ ਸਹੀ ਨਾ ਹੋਣ ਕਾਰਨ ਇਹ ਜਲਦੀ ਹੀ ਟੁੱਟ ਜਾਣਗੀਆ ਜਿਸ ਕਾਰਨ ਲੋਕਾ ਨੂੰ ਮੁੜ ਤੋ਼ ਮੁਸਿ਼ਕਲਾ ਦਾ ਸਾਹਮਣਾ ਕਰਨਾ ਪਵੇਗਾ। ਦੂਜੇ ਪਾਸੇ ਨਗਰ ਕੌਸਲ ਵਲੋਂ ਬਣਾਇਆ ਸੀਵਰ ਵੀ ਕਈ ਜਗ੍ਹਾਂ ਤੋਂ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਓਪਰ ਫਲੋਅ ਹੋ ਕੇ ਪਾਣੀ ਬਾਹਰ ਚੱਲਦਾ ਵੇਖਿਆ ਗਿਆ । ਭਾਵੇ ਕਿ ਇਸ ਵਰਖਾ ਨੇ ਆਮ ਲੋਕਾ ਨੂੰ ਗਰਮੀ ਤੋਂ ਰਾਹਤ ਦੇਣ ਦੇ ਨਾਲ ਕਿਸਾਨਾ ਨੂੰ ਵੀ ਵੱਡੀ ਰਾਹਤ ਦਿੱਤੀ ਹੈ । ਜਿਮੀਦਾਰਾ ਦਾ ਕਹਿਣਾ ਹੈ ਕਿ ਇਹ ਵਰਖਾ ਖੇਤੀਬਾੜੀ ਅਤੇ ਝੋਨੇ ਦੀ ਕਾਸ਼ਤ ਕਰਨ ਵਿੱਚ ਕਾਫੀ ਲਾਹੇਮੰਦ ਸਿੱਧ ਹੋਵੇਗੀ ।
