ਰਾਮਪੁਰਾ ਫੂਲ (ਜਸਵੀਰ ਔਲਖ/ਰਮਨਪ੍ਰੀਤ ਔਲਖ)-ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸਰਾਫ ਅਜ਼ੂਬਿਕਨ ਗਲੋਬਲ ਡਿਸਕਵਰੀ ਸਕੂਲ ਵਿਖੇ ਤਾਜ ਪੋਸੀ ਸਮਾਰੋਹ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਠੀਕ ਕਿਹਾ ਜਾਂਦਾ ਹੈ ਕਿ ‘ਨੇਤਾ ਪੈਦਾ ਨਹੀਂ ਹੁੰਦੇ, ਬਣਦੇ ਹਨ’। ਤਾਜ ਪੋਸੀ ਦੀ ਰਸਮ ਸਕੂਲ ਦੇ ਸਭ ਤੋਂ ਮਹੱਤਵਪੂਰਨ ਕਾਰਜਾਂ ਵਿੱਚੋਂ ਇੱਕ ਹੈ।
ਸਕੂਲ ਵਿੱਚ ਸਾਲ 2022-23 ਲਈ ਅਕਾਦਮਿਕ, ਅਨੁਸ਼ਾਸਿਤ ਅਤੇ ਸਫ਼ਲਤਾਪੂਰਵਕ ਚਲਾਉਣ ਲਈ ਸਕੂਲ ਵਿੱਚ ਤਾਜ ਪੋਸੀ ਸਮਾਰੋਹ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੂੰ ਵੱਖ-ਵੱਖ ਅਸਾਮੀਆਂ ਦੇ ਕੇ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਸ੍ਰੀਮਤੀ ਹਰਦੇਵ ਕੌਰ ਸਿੱਧੂ ਨੇ ਸਕੂਲ ਵਿੱਚ ਅਨੁਸ਼ਾਸਨ ਅਕਾਦਮਿਕ ਉੱਤਮਤਾ ਦੇ ਆਧਾਰ 'ਤੇ ਵੱਖ-ਵੱਖ ਹਾਊਸ ਕਮੇਟੀਆਂ ਦਾ ਗਠਨ ਕੀਤਾ | ਵਿਦਿਆਰਥੀਆਂ ਨੇ ਤਾਜ ਪੋਸੀ ਸਮਾਰੋਹ ਲਈ ਆਪਣੇ ਆਪ ਨੂੰ ਨਾਮਜ਼ਦ ਕੀਤਾ। ਸਕੂਲ ਵਿੱਚ ਅਨੁਸ਼ਾਸਨ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸਕੂਲ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੋਟ ਪਾ ਕੇ ਆਪਣੇ ਹਾਊਸ ਕਪਤਾਨ ਅਤੇ ਟੀਮ ਦੀ ਚੋਣ ਕੀਤੀ। ਇਹ ਸਕੂਲ ਦੇ ਸੁਚਾਰੂ ਕੰਮਕਾਜ ਲਈ ਸਹਾਇਕ ਹੋਵੇਗਾ ਅਤੇ ਇਹ ਲੀਡਰਸ਼ਿਪ ਦੇ ਗੁਣਾਂ ਦਾ ਵਿਕਾਸ ਕਰੇਗਾ
ਸਕੂਲ ਦੇ ਵਾਈਸ ਚੇਅਰਮੈਨ ਸ਼੍ਰੀ ਅਮਿਤ ਸਰਾਫ ਨੇ ਵਿਦਿਆਰਥੀਆਂ ਨੂੰ ਜਿੰਮੇਵਾਰੀ ਸੌਂਪਣ ਦੀ ਰਸਮ ਅਦਾ ਕੀਤੀ। ਸਕੂਲ ਦੇ ਚੇਅਰਮੈਨ ਸਤਿਕਾਰਯੋਗ ਸ਼੍ਰੀ ਕਮਲੇਸ਼ ਸਰਾਫ ਜੀ ਨੇ ਵਿਦਿਆਰਥੀਆਂ ਨੂੰ ਬੈਚ ਲਗਾਉਣ ਦੀ ਮਹੱਤਤਾ ਬਾਰੇ ਦੱਸਦਿਆਂ ਉਹਨਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਜੀਵਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ, ਇਹ ਜ਼ਿੰਮੇਵਾਰੀ ਇੱਕ ਨਿਯਮ ਦੇ ਤੌਰ 'ਤੇ ਕਾਰਗਰ ਸਾਬਤ ਹੋਵੇਗੀ। ਵਿਦਿਆਰਥੀ ਕੌਂਸਲ ਦੇ ਨਵੇਂ ਚੁਣੇ ਗਏ ਮੈਂਬਰਾਂ ਨੇ ਵੀ ਇਸ ਜ਼ਿੰਮੇਵਾਰੀ ਅਤੇ ਆਪਣੀ ਡਿਊਟੀ ਨੂੰ ਸੱਚੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ।

