
ਚੰਡੀਗੜ੍ਹ : Punjab IPS Transfer List : ਪੰਜਾਬ ਸਰਕਾਰ ਨੇ 30 ਆਈਪੀਐਸ ਤੇ ਤਿੰਨ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਤਬਾਦਲਿਆਂ ਨੂੰ ਪੰਜਾਬ ‘ਚ ਬੀਤੇ ਦਿਨੀਂ ਹੋਈਆਂ ਦੋ ਵੱਡੀਆਂ ਘਟਨਾਵਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਆਈਪੀਐਸ ਕੁਲਦੀਪ ਸਿੰਘ ਐਸਟੀਐਫ ਦੇ ਨਵੇਂ ਮੁਖੀ ਹੋਣਗੇ। ਹਰਦੀਪ ਸਿੰਘ ਸਿੱਧੂ ਦੇ ਆਈਟੀਬੀਪੀ ਵਿੱਚ ਡੈਪੂਟੇਸ਼ਨ ’ਤੇ ਜਾਣ ਮਗਰੋਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਵੱਲੋਂ ਅੱਠ ਜ਼ਿਲ੍ਹਿਆਂ ਦੇ ਐਸਐਸਪੀ ਵੀ ਬਦਲੇ ਗਏ ਹਨ। ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਦੇ ਕਮਿਸ਼ਨਰ ਵੀ ਬਦਲ ਦਿੱਤੇ ਗਏ ਹਨ।
ਬੀ ਚੰਦਰਸ਼ੇਖਰ ਨੂੰ ਏਡੀਜੀਪੀ ਜੇਲ੍ਹ, ਐਲ ਕੇ ਯਾਦਵ ਨੂੰ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ, ਆਰਕੇ ਜੈਸਵਾਲ ਨੂੰ ਆਈਜੀ ਐਸਟੀਐਫ, ਗੁਰਿੰਦਰ ਸਿੰਘ ਢਿੱਲੋਂ ਨੂੰ ਆਈਜੀ ਲਾਅ ਐਂਡ ਆਰਡਰ, ਐਸਪੀਐਸ ਪਰਮਾਰ ਨੂੰ ਆਈਜੀ ਬਠਿੰਡਾ ਰੇਂਜ, ਨੌਨਿਹਾਲ ਸਿੰਘ ਨੂੰ ਆਈਜੀ ਪ੍ਰਸੋਨਲ ਤੇ ਵਾਧੂ ਚਾਰਜ ਵਜੋਂ ਆਈਜੀ ਪੀਏਪੀ ਟੂ ਜਲੰਧਰ, ਅਰੁਣ ਪਾਲ ਸਿੰਘ ਨੂੰ ਆਈਜੀ ਪ੍ਰੋਵੀਜ਼ਨਿੰਗ, ਸ਼ਿਵ ਕੁਮਾਰ ਵਰਮਾ ਨੂੰ ਆਈਜੀ ਸਕਿਓਰਿਟੀ, ਜਸਕਰਨ ਸਿੰਘ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੇ ਆਈਜੀ ਪੀਏਪੀ ਜਲੰਧਰ, ਕੌਸਤੂਬ ਸ਼ਰਮਾ ਨੂੰ ਆਈਜੀ ਮਨੁੱਖੀ ਅਧਿਕਾਰ, ਗੁਰਸ਼ਰਨ ਸਿੰਘ ਸੰਧੂ ਨੂੰ ਆਈਜੀ ਜਲੰਧਰ ਰੇਂਜ, ਇੰਦਰਬੀਰ ਸਿੰਘ ਨੂੰ ਡੀਆਈਜੀ ਪੀਏਪੀ ਜਲੰਧਰ ਛਾਉਣੀ, ਡਾ. ਐਸ ਭੂਪਤੀ ਨੂੰ ਡੀਆਈਜੀ ਪ੍ਰੋਵਿਜ਼ਨਿੰਗ ਵਧੀਕ ਪੁਲਿਸ ਕਮਿਸ਼ਨਰ ਜਲੰਧਰ, ਨਰਿੰਦਰ ਭਾਰਗਵ ਨੂੰ ਡੀਆਈਜੀ-ਕਮ-ਜੁਆਇੰਟ ਡਾਇਰੈਕਟਰ ਪੀਪੀਏ ਫਿਲੌਰ, ਗੁਰਦਿਆਲ ਸਿੰਘ ਨੂੰ ਡੀਆਈਜੀ ਏਜੀਟੀਐਫ, ਰਣਜੀਤ ਸਿੰਘ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ, ਮਨਦੀਪ ਸਿੰਘ ਸੰਧੂ ਨੂੰ ਕਮਿਸ਼ਨਰ ਪੁਲਿਸ ਲੁਧਿਆਣਾ, ਨਵੀਨ ਸਿੰਗਲਾ ਨੂੰ ਡੀਆਈਜੀ, ਸੰਦੀਪ ਗਰਗ ਨੂੰ ਐਸਐਸਪੀ ਮੁਹਾਲੀ, ਵਿਵੇਕ ਸ਼ੀਲ ਸੋਨੀ ਨੂੰ ਐਸਐਸਪੀ ਰੋਪੜ, ਨਾਨਕ ਸਿੰਘ ਨੂੰ ਐਸਐਸਪੀ ਮਾਨਸਾ, ਗੌਰਵ ਤੂਰਾ ਨੂੰ ਏਆਈਜੀ ਪ੍ਰਸੋਨਲ, ਕੰਵਰਦੀਪ ਕੌਰ ਨੂੰ ਐਸਐਸਪੀ ਫਿਰੋਜ਼ਪੁਰ, ਸੁਰਿੰਦਰ ਲਾਂਬਾ ਨੂੰ ਐਸਐਸਪੀ ਸੰਗਰੂਰ ਲਗਾਇਆ ਹੈ।
ਇਨ੍ਹਾਂ ਤੋਂ ਇਲਾਵਾ ਗੁਰਮੀਤ ਸਿੰਘ ਚੌਹਾਨ ਨੂੰ ਐੱਸਐੱਸਪੀ ਤਰਨਤਾਰਨ, ਵਰੁਣ ਸ਼ਰਮਾ ਐੱਸਐੱਸਪੀ ਪਟਿਆਲਾ, ਦੀਪਕ ਪਾਰਿਕ ਨੂੰ ਏਆਈਜੀ ਪ੍ਰਸੋਨਲ ਵਨ, ਸਚਿਨ ਗੁਪਤਾ ਨੂੰ ਏਆਈਜੀ ਪ੍ਰੋਵੀਜ਼ਨਿੰਗ, ਉਪਿੰਦਰਜੀਤ ਸਿੰਘ ਘੁੰਮਣ ਨੂੰ ਐੱਸਐੱਸਪੀ ਮੁਕਤਸਰ ਸਾਹਿਬ, ਮਨਜੀਤ ਸਿੰਘ ਨੂੰ ਪੁਰਾਣੇ ਮਹਿਕਮੇ ਦੇ ਨਾਲ 27ਵੀਂ ਬਟਾਲੀਅਨ ਪੀਏਪੀ ਜਲੰਧਰ ਦਾ ਚਾਰਜ, ਬਲਵੰਤ ਕੌਰ ਨੂੰ ਏਆਈਜੀ ਟਰਾਂਸਪੋਰਟ, ਹਰਮੀਤ ਸਿੰਘ ਹੁੰਦਲ ਨੂੰ ਪੁਰਾਣੇ ਪੋਰਟਫੋਲੀਓ ਨਾਲ ਐਡੀਸ਼ਨਲ ਏਆਈਜੀ ਏਜੀਟੀਐੱਫ ਲਗਾਇਆ ਹੈ।



