
ਰਾਮਪੁਰਾ ਫੂਲ(ਜਸਵੀਰ ਔਲਖ)- ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਗਲੋਬਲ ਡਿਸਕਵਰੀ ਸਕੂਲ ਵਿਖੇ ਚੇਅਰਮੈਨ ਸ਼੍ਰੀ ਕਮਲੇਸ਼ ਸਰਾਫ ਅਤੇ ਪ੍ਰਿੰਸੀਪਲ ਸ਼੍ਰੀਮਤੀ ਅੰਜੂ ਨਾਗਪਾਲ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇੱਥੋਂ ਦੇ ਸਕੂਲ ਵਿੱਚ ਲੋਹੜੀ ਜਗਾਈ ਗਈ ਅਤੇ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਤੋਂ ਪ੍ਰੇਰਿਤ ਪ੍ਰੋਗਰਾਮ ਪੇਸ਼ ਕੀਤਾ।
ਵਿਦਿਆਰਥੀਆਂ ਨੇ ਲੋਹੜੀ ਦੇ ਮਹੱਤਵ ਅਤੇ ਇਤਿਹਾਸਕ ਪਿਛੋਕੜ ‘ਤੇ ਚਾਨਣਾ ਪਾਇਆ ਅਤੇ ਬੱਚਿਆਂ ਨੇ ‘ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਭੱਟੀ ਵਾਲਾ’ ਗੀਤ ਵੀ ਪੇਸ਼ ਕੀਤਾ। ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਪੰਜਾਬੀ ਗੀਤਾਂ ’ਤੇ ਗਿੱਧਾ ਪਾਇਆ। ਮੁੰਡਿਆਂ ਨੇ ਢੋਲ ਦੇ ਨਾਲ ਭੰਗੜਾ ਪਾਇਆ।
ਸਕੂਲ ਦੇ ਚੇਅਰਮੈਨ ਸ਼੍ਰੀ ਕਮਲੇਸ਼ ਸਰਾਫ ਜੀ ਨੇ ਲੋਹੜੀ ਦੇ ਤਿਉਹਾਰ ਦੀਆਂ ਸਭ ਨੂੰ ਦਿਲੋਂ ਵਧਾਈਆਂ ਦਿੱਤੀਆਂ। ਉਨ੍ਹਾਂ ਬੱਚਿਆਂ ਨੂੰ ਲੋਹੜੀ ਬਾਰੇ ਦੱਸਿਆ ਅਤੇ ਇਸ ਤਿਉਹਾਰ ਦੇ ਮੌਕੇ ‘ਤੇ ਸਾਰਿਆਂ ਨੂੰ ਆਲਸ, ਗਰੀਬੀ ਨੂੰ ਦੂਰ ਕਰਨ ਅਤੇ ਸਖ਼ਤ ਮਿਹਨਤ ਕਰਨ ਅਤੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਤ ਕੀਤਾ।
ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅੰਜੂ ਨਾਗਪਾਲ ਨੇ ਬੱਚਿਆਂ ਨੂੰ ਦੱਸਿਆ ਕਿ ਨਵੀਂ ਫਸਲ ਦੀ ਆਮਦ ਨੂੰ ਮਨਾਉਣ ਲਈ ਮਨਾਇਆ ਜਾਣ ਵਾਲਾ ਲੋਹੜੀ ਦਾ ਇਹ ਤਿਉਹਾਰ ਭਾਰਤ ਦੇ ਰੰਗੀਨ ਸੱਭਿਆਚਾਰ ਦਾ ਪ੍ਰਤੀਬਿੰਬ ਹੈ।ਉਨ੍ਹਾਂ ਸਾਰਿਆਂ ਨੂੰ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਵਧਾਈ ਦਿੱਤੀ ਅਤੇ ਰੇਵੜੀ ਵੰਡੀ ਗਈ।
