
ਰਾਮਪੁਰਾ ਫੂਲ ( ਜਸਵੀਰ ਔਲਖ)
ਪਾਥਫਾਇੰਡਰ ਗਲੋਬਲ ਸਕੂਲ ਵਿਚ ਮੈਡੀਕਲ ਸਹੂਲਤਾਂ ਪ੍ਰਦਾਨ ਕਰਦੇ ਮਿਤੀ 28 ਜਨਵਰੀ ਨੂੰ ਮੁਫਤ ਅੱਖਾਂ ਦਾ ਚੈਕਅੱਪ ਦਾ ਕੈਂਪ ਲਗਾਇਆ ਗਿਆ। ਇਸ ਦੌਰਾਨ ਲਾਇੰਸ ਕਲੱਬ ਤੋਂ ਚੇਅਰਮੈਨ ਸ਼੍ਰੀ ਗੌਰਵ ਭਾਟੀਆ , ਸੈਕਟਰੀ ਸ਼੍ਰੀ ਸੁਧੀਰ ਗੋਇਲ ਅਤੇ ਖਜਾਨਚੀ ਸ਼੍ਰੀ ਰਾਜੀਵ ਕੁਮਾਰ ਅਤੇ ਕਿਰਨ ਅੱਖਾਂ ਦਾ ਹਸਪਤਾਲ ਦੀ ਟੀਮ ਪਹੁੰਚੀ। ਪਹੁੰਚੀ ਟੀਮ ਵੱਲੋਂ ਸਕੂਲ ਵਿਦਿਆਰਥੀਆਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਅੱਖਾਂ ਦਾ ਖ਼ਾਸ ਖ਼ਿਆਲ ਰੱਖਣ ਬਾਰੇ ਜਾਗਰੂਕ ਕੀਤਾ।ਇਸ ਮੌਕੇ ਤੇ ਪ੍ਰਿੰਸੀਪਲ ਸ਼੍ਰੀਮਤੀ ਈਸ਼ੂ ਰਾਣੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਮਿਤ ਬਾਂਸਲ, ਸਕੂਲ ਸਟਾਫ਼ ਤੇ ਵਿਦਿਆਰਥੀ ਵੀ ਮੌਜੂਦ ਸਨ। ਇਹ ਕੈਂਪ ਸਵੇਰੇ 10ਵਜੇ ਤੋਂ ਸ਼ਾਮ 3ਵਜੇ ਤੱਕ ਲਗਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਦੇ ਨਾਲ ਨਾਲ ਸਾਰੇ ਸਟਾਫ , ਪੀਅਨ ਅਤੇ ਡਰਾਈਵਰਾਂ ਦੀ ਅੱਖਾਂ ਦੀ ਜਾਂਚ ਵੀ ਕੀਤੀ ਗਈ ਅਤੇ ਦੱਸਿਆ ਕਿ ਸਕੂਲਾਂ ਵਿਚ ਮੈਡੀਕਲ ਕੈਂਪ ਲਗਾਉਣ ਦਾ ਸਿਲਸਿਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਕੈਂਪ ਸਮਾਪਤੀ ਸਮੇਂ ਸਕੂਲ ਪ੍ਰਿੰਸੀਪਲ ਸ੍ਰੀਮਤੀ ਈਸ਼ੂ ਰਾਣੀ, ਮਨੇਜਮੈਂਟ ਡਾਇਰੈਕਟਰ ਸੁਮਿਤ ਬਾਂਸਲ ਨੇ ਟੀਮ ਦਾ ਧੰਨਵਾਦ ਕੀਤਾ ਅਤੇ ਅੱਗੇ ਵੀ ਇਸ ਤਰ੍ਹਾਂ ਦੇ ਕੈਂਪ ਲਗਾਉਂਦੇ ਰਹਿਣ ਦੀ ਕਾਮਨਾ ਕੀਤੀ।
