ਰਾਮਪੁਰਾ ਫੂਲ(ਜਸਵੀਰ ਔਲਖ) “ਰਾਸ਼ਟਰੀ ਵਿਗਿਆਨ ਦਿਵਸ” ਦੇ ਮੌਕੇ ‘ਤੇ, ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸਰਾਫ ਐਜੂਬੀਕੋਨ ਗਲੋਬਲ ਡਿਸਕਵਰੀ ਸਕੂਲ ਵਿਖੇ ਬੱਚਿਆਂ ਦਾ ਵਿਗਿਆਨ ਮਾਡਲ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅੰਜੂ ਨਾਗਪਾਲ ਦੀ ਅਗਵਾਈ ਵਿੱਚ ਬੱਚਿਆਂ ਵਿੱਚ ਵਿਗਿਆਨਕ ਸੋਚ ਦਾ ਵਿਕਾਸ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ। ਇਹ ਮੁਕਾਬਲਾ ਕਲਾਸ lll-V ਅਤੇ ਕਲਾਸ Vl-Vlll ਵਿਚਕਾਰ ਕਰਵਾਇਆ ਗਿਆ।ਬੱਚਿਆਂ ਦੀ ਚੋਣ ਕਲਾਸ ਅਤੇ ਘਰ ਦੇ ਅਧਾਰ ‘ਤੇ ਕੀਤੀ ਗਈ। ਹਿਊਮਨ ਐਕਸਟਰੀਟਰੀ ਸਿਸਟਮ, ਇਲੈਕਟ੍ਰਿਕ ਸਰਕਟ, ਵਿੰਡ ਮਿਲ, ਡਰਿਪ ਇਰੀਗੇਸ਼ਨ ਆਦਿ ‘ਤੇ ਵਰਕਿੰਗ ਮਾਡਲ ਪੇਸ਼ ਕੀਤੇ ਗਏ ਅਤੇ ਇਸ ਸੰਬੰਧੀ ਜਾਣਕਾਰੀ ਵੀ ਦਿੱਤੀ ਗਈ।
ਬੱਚਿਆਂ ਨੇ ਅਧਿਆਪਕਾਂ ਦੀ ਮੌਜੂਦਗੀ ਵਿੱਚ ਬਹੁਤ ਹੀ ਇਕਾਗਰਤਾ ਨਾਲ ਕਾਰਜਕਾਰੀ ਮਾਡਲ ਤਿਆਰ ਕੀਤੇ। ਵਿਦਿਆਰਥੀਆਂ ਵੱਲੋਂ ਬਣਾਏ ਗਏ ਸਾਇੰਸ ਮਾਡਲਾਂ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਗਿਆ।ਇਸ ਮੁਕਾਬਲੇ ਵਿੱਚ lll-V ਜਮਾਤ ਵਿੱਚ ਸੈਂਟਰੋਜ਼ ਹਾਊਸ ਅਤੇ ਜਮਾਤ Vl-Vlll ਵਿੱਚ ਫੀਨਿਕਸ ਹਾਊਸ ਦੇ ਬੱਚਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਪ੍ਰਤੀਯੋਗਿਤਾ ਮੌਕੇ ਸਕੂਲ ਦੀ ਪ੍ਰਿੰਸੀਪਲ ਨੇ ਬੱਚਿਆਂ ਦੀ ਵਿਗਿਆਨ ਪ੍ਰਤੀ ਰੁਚੀ ਅਤੇ ਮਾਡਲ ਬਣਾਉਣ ਦੇ ਹੁਨਰ ਨੂੰ ਦੇਖ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਪ੍ਰਯੋਗਾਤਮਕ ਕਾਰਜ ਵਿਦਿਆਰਥੀਆਂ ਵਿੱਚ ਸਿਰਜਣਾਤਮਕ ਅਤੇ ਨਵੀਨਤਾਕਾਰੀ ਯੋਗਤਾਵਾਂ ਦਾ ਵਿਕਾਸ ਕਰਦੇ ਹਨ। ਉਨ੍ਹਾਂ ਅਧਿਆਪਕਾਂ ਦੇ ਮਾਰਗਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਜੇਤੂ ਹਾਊਸ ਨੂੰ ਵਧਾਈ ਦਿੱਤੀ।ਉਨ੍ਹਾਂ ਨੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਸਾਰੇ ਬੱਚਿਆਂ ਅਤੇ ਸੈਂਟਰੋਸ ਹਾਊਸ ਦੀ ਇੰਚਾਰਜ ਜਸਵੀਰ ਕੌਰ ਅਤੇ ਫੀਨਿਕਸ ਹਾਊਸ ਦੀ ਇੰਚਾਰਜ ਅਮਨਦੀਪ ਕੌਰ ਨੂੰ ਵੀ ਵਧਾਈ ਦਿੱਤੀ ਅਤੇ ਸਕੂਲ ਵਿਚ ਹੋਣ ਵਾਲੇ ਸਮਾਗਮਾਂ ਲਈ ਬੱਚਿਆਂ ਨੂੰ ਵਧਾਈ ਦਿੱਤੀ | ਸਾਰੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

