
ਰਾਮਪੁਰਾ ਫੂਲ (ਜਸਵੀਰ ਔਲਖ) ਸੀ.ਬੀ.ਐਸ.ਈ ਤੋਂ ਮਾਨਤਾ ਪ੍ਰਾਪਤ ਸਰਾਫ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਨੇ ਕਿੰਡਰਗਾਰਟਨ ਵਿੰਗ ਦੇ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਸਮਾਰੋਹ ਦਾ ਆਯੋਜਨ ਕੀਤਾ। ਇਸ ਸਮਾਰੋਹ ਦਾ ਉਦੇਸ਼ ਬੱਚਿਆਂ ਨੂੰ ਭਵਿੱਖ ਵਿੱਚ ਰੈਗੂਲਰ ਸਿੱਖਿਆ ਲਈ ਸ਼ੁਭਕਾਮਨਾਵਾਂ ਦੇਣਾ ਸੀ। ਪ੍ਰੋਗਰਾਮ ਦਾ ਆਯੋਜਨ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅੰਜੂ ਨਾਗਪਾਲ ਦੀ ਅਗਵਾਈ ਵਿੱਚ ਕੀਤਾ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀ ਓਮ ਪ੍ਰਕਾਸ਼ (ਪੀ.ਸੀ.ਐਸ.) ਐਸ.ਡੀ.ਐਮ, ਰਾਮਪੁਰਾ ਫੂਲ, ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਪਰਮਜੀਤ ਕੌਰ ਸਿੱਧੂ ਅਤੇ ਸਕੂਲ ਦੇ ਚੇਅਰਮੈਨ ਇੰਜਨੀਅਰ ਸ੍ਰੀ ਕਮਲੇਸ਼ ਸਰਾਫ਼, ਵਾਈਸ ਚੇਅਰਮੈਨ ਸ੍ਰੀ ਅਮਿਤ ਸਰਾਫ਼, ਬੋਰਡ ਮੈਂਬਰ ਸ੍ਰੀਮਤੀ ਚੰਦਨ ਸਰਾਫ਼, ਸ੍ਰੀਮਤੀ ਬਿੰਦੀਆ ਸਰਾਫ਼, ਪਿ੍ੰਸੀਪਲ ਸ੍ਰੀਮਤੀ ਅੰਜੂ ਨਾਗਪਾਲ ਨੇ ਦੀਵਾ ਪਰਜਵਲਿਤ ਕਰਕਾ ਪ੍ਰੋਗਰਾਮ ਦਾ ਆਰੰਭ ਕੀਤਾ। ਸਮਾਗਮ ਵਿੱਚ ਪੁੱਜਣ ’ਤੇ ਬੱਚਿਆਂ ਦੇ ਮਾਪਿਆਂ ਅਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਨੇ ਹਿੰਦੀ ਗੀਤ ‘ਸੁਣੋ ਬੱਚੋ, ਉਠਾਓ ਬਸਤਾ’, ‘ਸਕੂਲ ਕੇ ਦਿਨ’ ਅਤੇ ਅੰਗਰੇਜ਼ੀ ਗੀਤ ‘ਚੇਅਰਡੈਂਸ ਬੀਲੀਵਰ’, ‘ਦਿਸ ਲਿਟਲ ਲਾਈਟ ਆਫ ਮਾਈਨ’ ਗਾ ਕੇ ਸੱਭਿਆਚਾਰਕ ਪ੍ਰੋਗਰਾਮ ‘ਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸ਼ਾਨਦਾਰ ਨਾਚ ਪੇਸ਼ ਕਰਕੇ ਸਭ ਨੂੰ ਆਕਰਸ਼ਿਤ ਕੀਤਾ।
ਪ੍ਰਿੰਸੀਪਲ ਸ਼੍ਰੀਮਤੀ ਅੰਜੂ ਨਾਗਪਾਲ ਨੇ ਸਕੂਲ ਦੇ ਟੀਚਿਆਂ ਅਤੇ ਵਿਜ਼ਨ ਨਾਲ ਸਬੰਧਤ ਮਾਪਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਵਿਚਾਰ ਜਾਣੇ। ਪ੍ਰੋਗਰਾਮ ਵਿੱਚ ਹਾਜ਼ਰ ਮਾਪਿਆਂ ਦੀ ਭਾਗੀਦਾਰੀ ਲਈ ਇੱਕ ਕੁਇਜ਼ ਕਰਵਾਈ ਗਈ।ਇਸ ਗਤੀਵਿਧੀ ਵਿੱਚ ਮਾਪਿਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ ਨੇ ਬੱਚਿਆਂ ਨੂੰ ਜੀਵਨ ਦੇ ਉੱਜਵਲ ਭਵਿੱਖ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਸਮਾਗਮ ਦੀ ਵਧਾਈ ਦਿੱਤੀ। ਸਕੂਲ ਦੇ ਚੇਅਰਮੈਨ ਸ੍ਰੀ ਕਮਲੇਸ਼ ਸਰਾਫ਼ ਨੇ ਬੱਚਿਆਂ ਨੂੰ ਦੱਸਿਆ ਕਿ ਪ੍ਰੀ-ਪ੍ਰਾਇਮਰੀ ਸਿੱਖਿਆ ਪੂਰੀ ਹੋਣ ‘ਤੇ ਕਿੰਡਰਗਾਰਟਨ ਸਮਾਰੋਹ ਕਰਵਾਇਆ ਜਾਂਦਾ ਹੈ | ਬੱਚਿਆਂ ਦੀ ਨਿਯਮਤ ਪੜ੍ਹਾਈ ਪਹਿਲੀ ਜਮਾਤ ਤੋਂ ਸ਼ੁਰੂ ਹੁੰਦੀ ਹੈ। ਉਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੀ ਰੈਗੂਲਰ ਪੜ੍ਹਾਈ ਦੀ ਚੰਗੀ ਸ਼ੁਰੂਆਤ ਦੀ ਕਾਮਨਾ ਕੀਤੀ ਅਤੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਰੰਗਾਰੰਗ ਪ੍ਰੋਗਰਾਮ ਦੀ ਸ਼ਲਾਘਾ ਕੀਤੀ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਅੰਜੂ ਨਾਗਪਾਲ ਨੇ ਕਿੰਡਰਗਾਰਟਨ ਸਮਾਰੋਹ ਲਈ ਮਾਪਿਆਂ, ਅਧਿਆਪਕਾਂ ਅਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚੇ ਦੇਸ਼ ਦੇ ਉੱਜਵਲ ਭਵਿੱਖ ਦੀ ਨੀਂਹ ਹੁੰਦੇ ਹਨ, ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਬੱਚਿਆਂ ਦੀ ਮੁਢਲੀ ਪੜ੍ਹਾਈ ਵੱਲ ਧਿਆਨ ਦੇਈਏ | ਇਸ ਲਈ ਬੱਚਿਆਂ ਨੂੰ ਸਿੱਖਿਆ ਦਾ ਅਜਿਹਾ ਪਲੇਟਫਾਰਮ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਅੱਗੇ ਹੋਣ ਅਤੇ ਬੱਚਿਆਂ ਵਿੱਚ ਆਤਮ-ਵਿਸ਼ਵਾਸ ਪੈਦਾ ਹੋਵੇ।
