
ਰਾਮਪੁਰਾ ਫੂਲ, (ਜਸਵੀਰ ਔਲਖ)- ਪਾਥਫਾਂਈਡਰ ਗਲੋਬਲ ਸਕੂਲ ਵਿਖੇ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ । ਇਸ ਮੌਕੇ ਉੱਤੇ ਸ਼ਹੀਦ ਸਮਾਰਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿਸੀਪਲ ਸ਼੍ਰੀਮਤੀ ਸੁਮਨ ਬਾਂਸਲ ਵੀ ਮੌਜੂਦ ਸਨ। ਸਕੂਲ ਦੇ ਚੇਅਰਮੈਨ ਸ਼੍ਰੀ ਸੁਨੀਲ ਬਾਂਸਲ ਅਤੇ ਮਨੈਜਿੰਗ ਡਾਇਰੈਕਟਰ ਸੁਮਿਤ ਬਾਂਸਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਸਕੂਲ ਵਿੱਚ ਪਾਲਕੀ ਸਾਹਿਬ ਤੇ ਫੁੱਲ਼ਾਂ ਦੀ ਵਰਖਾ ਕੀਤੀ।ਸੁਖਮਨੀ ਸਾਹਿਬ ਦੇ ਪਾਠ ਦੇ ਮੌਕੇ ਪਾਥਫਾਂਈਡਰ ਗਲੋਬਲ ਸਕੂਲ ਦੇ ਪ੍ਰਿਸੀਪਲ ਸ਼੍ਰੀਮਤੀ ਈਸ਼ੂ ਰਾਣੀ, ਸਕੂਲ ਸਟਾਫ ਅਤੇ ਸਮੂਹ ਵਿਦਿਆਰਥੀ ਸਾਮਿਲ ਸਨ। ਇਸ ਵਿੱਚ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘਾ ਦੁਆਰਾ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਇਸ ਤੋਂ ਬਾਅਦ ਸਕੂਲ ਚੇਅਰਮੈਨ ਸ਼੍ਰੀ ਸੁਨੀਲ ਬਾਂਸਲ ਜੀ ਨੇ ਨਵੇਂ ਸ਼ੈਸ਼ਨ 2023-24 ਦੀ ਚੰਗੀ ਸ਼ੁਰੂਆਤ , ਵਿਦਿਆਰਥੀਆਂ ਦੇ ਚੰਗੇ ਭਵਿੱਖ ਅਤੇ ਸਕੂਲ ਦੀ ਦਿਨ-ਪ੍ਰਤੀਦਿਨ ਤਰੱਕੀ ਕਰਨ ਦੀ ਅਰਦਾਸ ਕੀਤੀ।