
ਰਾਮਪੁਰਾ ਫੂਲ, ਜਸਵੀਰ ਔਲਖ
ਪਾਥਫਾਇੰਡਰ ਗਲੋਬਲ ਸਕੂਲ ਵਿਖੇ ਬੜੇ ਉਤਸ਼ਾਹ ਨਾਲ ਵਿਸਾਖੀ ਦਾ ਪ੍ਰੋਗਰਾਮ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਪ੍ਰਿੰਸੀਪਲ ਈਸ਼ੂ ਰਾਣੀ ਜੀ ਵੱਲੋਂ ਵਿਸਾਖੀ ਦੇ ਤਿਉਹਾਰ ਬਾਰੇ ਅਤੇ ਡਾ. ਅੰਬੇਦਕਰ ਜੀ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾ ਨੂੰ ਗਰੀਬਾਂ ਦਾ ਮਸੀਹਾ ਕਿਉ ਕਿਹਾ ਜਾਂਦਾ ਹੈ। ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਜਿਸ ਵਿਚ ਵਿਦਿਆਰਥੀਆ ਨੇ ਪੰਜਾਬੀ ਸੱਭਿਆਚਾਰ ਗਿੱਧਾ , ਬੋਲੀਆਂ ਭੰਗੜਾ ਵੱਖ ਵੱਖ ਪ੍ਰੋਗਰਾਮਾਂ ਵਿਚ ਹਿੱਸਾ ਲਿਆ। ਸਕੂਲ ਵੱਲੋ ਇਹ ਅਰਦਾਸ ਕੀਤੀ ਗਈ ਵਿਸਾਖੀ ਦਾ ਤਿਉਹਾਰ ਸਭ ਲਈ ਖੁਸ਼ੀਆ ਅਤੇ ਖੇੜਿਆਂ ਭਰਿਆ ਹੋਵੇ ।
