*ਮਾਨਸਿਕ ਬਿਮਾਰੀ ਦਾ ਇਲਾਜ ਸੰਭਵ:- ਡਾ. ਪ੍ਰਗਤੀ ਕਾਲੜਾ
*ਅਧੁਨਿਕ ਆਈ.ਸੀ.ਯੂ. ਸਿਟੀ ਸਕੈਨ ਵਰਗੀਆਂ ਸਹੂਲਤ ਉਪਲਭਦ
ਰਾਮਪੁਰਾ ਫੂਲ (ਜਸਵੀਰ ਔਲਖ):-
ਅੱਜ ਕੱਲ ਦੀ ਭੱਜ-ਦੋੜ ਵਾਲੀ ਜਿੰਦਗੀ ਵਿੱਚ ਹਰ ਤੀਜਾ ਵਿਆਕਤੀ ਕਿਸੇ ਨਾ ਕਿਸੇ ਸਮੱਸਿਆ ਤੋਂ ਪੀੜਤ ਹੈ। ਜਿਸ ਕਾਰਨ ਉਹ ਕਿਸੇ ਨਾ ਕਿਸੇ ਮਾਨਸਿਕ ਬਿਮਾਰੀ ਤੋਂ ਪੀੜਤ ਹੋ ਜਾਂਦਾ ਹੈ। ਹੁਣ ਇੰਨ੍ਹਾਂ ਸਾਰੀਆਂ ਬਿਮਾਰੀਆਂ ਦੇ ਹੱਲ ਕਰਨ ਦਾ ਉਪਰਾਲਾ ਡਾ. ਗੁਰਿੰਦਰ ਸਿੰਘ ਮਾਨ ਵਲੋਂ ਚਲਾਏ ਜਾ ਰਹੇ ਅੇਪੈਕਸ ਹਸਪਤਾਲ ਵਿੱਚ ਉਪਲਭਦ ਹੈ। ਡਾ. ਪ੍ਰਗਤੀ ਕਾਲੜਾ ਮਾਨਸਿਕ ਬਿਮਾਰੀਆਂ ਦੇ ਮਾਹਿਰ ਹਰ ਮੰਗਲਵਾਰ ਅਤੇ ਸੁਕਰਵਾਰ ਸਵੇਰੇ 10 ਤੋਂ ਦੁਪਿਹਰ 2 ਵਜੇ ਤੱਕ ਆਪਣੀਆਂ ਸੇਵਾਵਾਂ ਅੇਪੈਕਸ ਹਸਪਤਾਲ ਵਿੱਚ ਦਿਆ ਕਰਨਗੇ। ਇੰਨ੍ਹਾਂ ਸਬਦਾ ਦਾ ਪ੍ਰਗਟਾਵਾਂ ਡਾ. ਅੇਪੈਕਸ ਹਸਪਤਾਲ ਦੇ ਮਨੈਜਿੰਗ ਡਾਇਰੈਕਟਰ ਡਾ. ਗੁਰਿੰਦਰ ਸਿੰਘ ਮਾਨ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾਕਿ ਡਾ. ਕਾਲੜਾ ਦੇ ਇਲਾਜ ਨਾਲ ਜਿੱਥੇ ਮਰੀਜ਼ਾਂ ਨੂੰ ਦੂਰ ਦੁਰਾਡੇ ਜਾਣ ਦੀ ਜਰੂਰਤ ਨਹੀਂ ਪਵੇਗੀ ਉੱਥੇ ਹੀ ਮਰੀਜ਼ਾਂ ਦਾ ਸਮਾਂ ਅਤੇ ਵਾਧੂ ਖਰਚਾ ਵੀ ਬਚੇਗਾ।ਇੱਥੇ ਹੀ ਬੱਸ ਨਹੀਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਅੇਪੈਕਸ ਹਸਪਤਾਲ ਵਿੱਚ ਡਾ. ਸਿਮਰਪ੍ਰੀਤ ਕੌਰ ਮਾਨ (ਦਿਲ, ਛਾਤੀ ਅਤੇ ਪੇਟ ਦੇ ਰੋਗਾਂ ਦੇ ਮਾਹਿਰ), ਡਾ. ਆਰ.ਪੀ.ਸਿੰਘ (ਉਪਰੇਸ਼ਨਾਂ ਦੇ ਮਾਹਿਰ), ਡਾ. ਵਿਪਨ ਗੁਪਤਾ (ਚਮੜੀ ਦੇ ਰੋਗਾਂ ਦੇ ਮਾਹਿਰ), ਡਾ. ਰਾਜੀਵ ਚਾਵਲਾ (ਐਮ.ਐਸ.ਸੀ., ਪੀ.ਐੱਚ.ਡੀ.) ਲੈਬੋਰੇਟਰੀ ਟੈਸਟਾਂ ਦੇ ਮਾਹਿਰ ਅਤੇ ਡਾ. ਪਾਰੁਲ ਗੁਪਤਾ (ਅੱਖਾਂ ਦੇ ਮਾਹਿਰ) ਪਹਿਲਾ ਹੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ 24 ਘੰਟੇ ਉਪਲਭਦ ਹੋਣ ਕਾਰਨ ਇਲਾਕੇ ਦੇ ਮਰੀਜ਼ਾਂ ਨੂੰ ਲਾਭ ਮਿਲਣਾ ਸੁਭਾਵਿਕ ਹੈ।