
ਰਾਮਪੁਰਾ ਫੂਲ,(ਜਸਵੀਰ ਔਲਖ)– ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦੂਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਕਰਾੜਵਾਲਾ ਵਿੱਚ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਅੱਜ ਦੇ ਦਿਨ ਦਾ ਇਤਿਹਾਸ ਦੱਸਦੇ ਹੋਏ ਸਕੂਲ ਚੇਅਰਪਰਸਨ ਡਾ. ਚਰਨਜੀਤ ਕੌਰ ਢਿੱਲੋਂ ਨੇ ਕਿਹਾ ਕਿ ਅੱਜ ਦੇ ਦਿਨ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਜੀ ਨੂੰ ਤੱਤੀ ਤਵੀ ’ਤੇ ਬਿਠਾ ਕੇ ਸਿਰ ’ਤੇ ਗਰਮ ਰੇਤ ਪਾ ਕੇ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਚੰਦੂ ਦੀ ਪਤਨੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਲਈ ਪ੍ਰਸ਼ਾਦ ਦੇ ਰੂਪ ਵਿੱਚ ਪਾਣੀ ਲੈ ਕੇ ਆਈ ਪਰ ਸ਼੍ਰੀ ਗੁਰੂ ਅਰਜਨ ਦੇਵ ਜੀ ਜੀ ਨੇ ਕਿਹਾ ਕਿ ਉਹ ਪ੍ਰਸ਼ਾਦ ਪਾਣੀ ਗ੍ਰਹਿਣ ਨਹੀਂ ਕਰ ਸਕਦੇ। ਭਵਿੱਖ ਵਿੱਚ ਜਦੋਂ ਵੀ ਅੱਜ ਦੇ ਇਹ ਪ੍ਰਸ਼ਾਦ ਰੂਪੀ ਪਾਣੀ ਸੰਗਤ ਨੂੰ ਛਕਾਇਆ ਜਾਵੇਗਾ ਤਾਂ ਇਹ ਸਮਝ ਲੈਣਾ ਕਿ ਇਹ ਪਾਣੀ ਮੈਂ ਹੀ ਗ੍ਰਹਿਣ ਕਰ ਰਿਹਾ ਹਾਂ। ਇਸ ਪ੍ਰਥਾ ਨੂੰ ਜਾਰੀ ਰੱਖਦੇ ਹੋਏ, ਦੂਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਕਰਾੜਵਾਲਾ ਵਿਖੇ ਸਭ ਨੂੰ ਠੰਢਾ-ਮਿੱਠਾ ਪਾਣੀ ਪਿਲਾਇਆ ਗਿਆ, ਜਿਸ ਵਿੱਚ ਸਕੂਲ ਚੇਅਰਪਰਸਨ ਡਾ. ਚਰਨਜੀਤ ਕੌਰ ਢਿੱਲੋਂ, ਪ੍ਰਿੰਸੀਪਲ ਡਾ. ਪਰਮਿੰਦਰ ਕੌਰ, ਸਟਾਫ, ਵਿਿਦਆਰਥੀਆਂ, ਟਰਾਂਸਪੋਰਟ ਕਮੇਟੀ ਅਤੇ ਡਰਾਈਵਰਾਂ ਨੇ ਹਰ ਆਉਣ ਜਾਣ ਵਾਲੀ ਸੰਗਤ ਨੂੰ ਪਾਣੀ ਛਕਾਇਆ।
