
ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੀਆਂ ਅਨੁਪੂਰਕ ਪ੍ਰੀਖਿਆਵਾਂ ਅਗਸਤ/ਸਤੰਬਰ 2023 ਅਧੀਨ ਵਾਧੂ ਵਿਸ਼ਾ, ਰੀ-ਅਪੀਅਰ (ਸਮੇਤ ਓਪਨ ਸਕੂਲ), ਕੰਪਾਰਟਮੈਂਟ ਅਤੇ ਵੱਖ-ਵੱਖ ਕਾਰਨਾਂ ਕਰਕੇ ਪ੍ਰੀਖਿਆ ਦੇਣ ਤੋਂ ਰਹਿ ਗਏ ਪ੍ਰੀਖਿਆਰਥੀਆਂ ਦੀ ਮੁੜ ਪ੍ਰੀਖਿਆ ਮਿਤੀ 11-08-2023 ਤੋਂ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ਵਿਚ ਕਾਰਵਾਈ ਜਾਵੇਗੀ ।
ਪ੍ਰੀਖਿਆਵਾਂ ਸਬੰਧੀ ਡੇਟ ਸ਼ੀਟ ਅਤੇ ਰੋਲ ਨੰਬਰ ਬੋਰਡ ਦੀ ਵੈਬ-ਸਾਈਟ ’ਤੇ ਅਪਲੋਡ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਪ੍ਰੀਖਿਆਰਥੀ ਨੂੰ ਖਾਸ ਹਦਾਇਤਾਂ ਜਾਰੀ ਕਰਦੇ ਹੋਏ ਆਖਿਆ ਗਿਆ ਹੈ ਕਿ ਬੱਚੇ ਆਪਣੇ ਐਡਮਿਟ ਕਾਰਡ ਬੋਰਡ ਦੀ ਵੈੱਬ-ਸਾਈਟ www.pseb.ac.in ਤੋਂ ਡਾਊਨ-ਲੋਡ ਕਰ ਸਕਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਖਰੇ ਤੌਰ ’ਤੇ ਕੋਈ ਵੀ ਐਡਮਿਟ ਕਾਰਡ ਡਾਕ ਰਾਹੀਂ ਨਹੀਂ ਭੇਜੇ ਜਾਣਗੇ।