ਰਾਮਪੁਰਾ ਫੂਲ(ਜਸਵੀਰ ਔਲਖ):-ਸੀ.ਬੀ.ਐਸ.ਈ. ਮਾਨਤਾ ਪ੍ਰਾਪਤ ਸਰਾਫ ਐਜੂਕੋਨ ਗਲੋਬਲ ਡਿਸਕਵਰੀ ਸਕੂਲ ਕੈਂਪਸ ਵਿਖੇ ਕਰਵਾਏ ਗਏ ਪ੍ਰਤਿਭਾ ਦੇ ਸ਼ਾਨਦਾਰ ਮੁਕਾਬਲੇ ‘ਕਿਸਮੇ ਕਿਤਨਾ ਹੈ ।ਇਹ ਆਡੀਸ਼ਨ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅੰਜੂ ਨਾਗਪਾਲ ਦੀ ਅਗਵਾਈ ਹੇਠ ਕਰਵਾਇਆ ਗਿਆ। ਪਿ੍ੰਸੀਪਲ ਨੇ ਦੱਸਿਆ ਕਿ ਸਕੂਲ ਕੈਂਪਸ ਵਿਚ ਇਨ੍ਹਾਂ ਪ੍ਰੋਗਰਾਮਾਂ ਦਾ ਆਯੋਜਨ ਕਰਨ ਦਾ ਮਕਸਦ ਬੱਚਿਆਂ ਵਿਚ ਗਤੀਵਿਧੀਆਂ ਪ੍ਰਤੀ ਆਤਮ-ਵਿਸ਼ਵਾਸ, ਨਿਡਰਤਾ, ਉਤਸ਼ਾਹ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਹੈ | ਸਕੂਲ ਕੈਂਪਸ ਵਿੱਚ ‘ਕਿਸਮੇ ਕਿਤਨਾ ਹੈ ਦਮ’ ਦੇ ਪ੍ਰਤਿਭਾ ਮਹਾਂ ਸੰਗਰਾਮ ਲਈ ਆਡੀਸ਼ਨ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ।’ਕਿਸਮੇ ਕਿਤਨਾ ਹੈ ਦਮ’ ਦੇ ਨਿਰਮਾਤਾ ਅਤੇ ਨਿਰਦੇਸ਼ਕ ਵਰੁਣ ਬਾਂਸਲ ਨੇ ਛੋਟੇ ਕਸਬਿਆਂ ਦੇ ਬੱਚਿਆਂ ਦੀ ਪ੍ਰਤਿਭਾ ਨੂੰ ਰਾਸ਼ਟਰੀ ਪੱਧਰ ‘ਤੇ ਲੈ ਜਾਣ ਦੇ ਉਦੇਸ਼ ਨਾਲ ਇਹ ਪਲੇਟਫਾਰਮ ਬਣਾਇਆ ਹੈ। ਗਲੋਬਲ ਡਿਸਕਵਰੀ ਸਕੂਲ ਵਿੱਚ ਕਰਵਾਏ ਗਏ ਇਸ ਟੇਲੈਂਟ ਸ਼ੋਅ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ।ਇਸ ਆਡੀਸ਼ਨ ਵਿੱਚ ਬੱਚਿਆਂ ਨੇ ਗਾਇਕੀ, ਐਕਟਿੰਗ, ਮਿਮਿਕਰੀ, ਭੰਗੜਾ, ਗਿੱਧਾ, ਗੱਤਕਾ, ਫਾਈਨ ਆਰਟ ਰਾਈਟਿੰਗ, ਯੋਗਾ, ਡਰਾਇੰਗ-ਪੇਂਟਿੰਗ, ਜਰਨਲ ਨਾਲੇਜ ਆਦਿ ਆਪਣੇ ਹੁਨਰ ਦੇ ਜੌਹਰ ਦਿਖਾਏ।
ਇਸ ਮੁਕਾਬਲੇ ਵਿੱਚ 2000 ਤੋਂ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਕੁੱਲ ਪੰਜ ਰਾਊਂਡ ਹੋਣਗੇ। ਜੇਤੂ ਪ੍ਰਤੀਯੋਗੀ ਲਈ ਪੰਜ ਲੱਖ ਦਾ ਇਨਾਮ ਹੋਵੇਗਾ ।
ਸਕੂਲ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਮੌਕੇ ਚੇਅਰਮੈਨ ਇੰਜਨੀਅਰ ਸ੍ਰੀ ਕਮਲੇਸ਼ ਸਰਾਫ਼ ਜੀ ਅਤੇ ਵਾਈਸ ਚੇਅਰਮੈਨ ਸ੍ਰੀ ਅਮਿਤ ਸਰਾਫ਼ ਜੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਬੱਚਿਆਂ ਅੰਦਰ ਬਹੁਤ ਸਾਰੀਆਂ ਪ੍ਰਤਿਭਾਵਾਂ ਛੁਪੀਆਂ ਹੁੰਦੀਆਂ ਹਨ। ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਸਕੂਲ ਇਨ੍ਹਾਂ ਛੁਪੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਲਈ ਵਧੀਆ ਪਲੇਟਫਾਰਮ ਸਾਬਤ ਹੁੰਦਾ ਹੈ। ਇਸੇ ਸੋਚ ਨਾਲ ਸਕੂਲ ਕੈਂਪਸ ਵਿੱਚ ਇਸ ਟੀਵੀ ਸ਼ੋਅ ਦਾ ਆਡੀਸ਼ਨ ਕਰਵਾਇਆ ਗਿਆ। ਅਜਿਹੇ ਆਡੀਸ਼ਨਾਂ ਰਾਹੀਂ ਬੱਚਿਆਂ ਦੀ ਪ੍ਰਤਿਭਾ ਦੂਜਿਆਂ ਦੇ ਸਾਹਮਣੇ ਆਉਂਦੀ ਹੈ। ਬੱਚਿਆਂ ਨੂੰ ਭਵਿੱਖ ਵਿੱਚ ਵੀ ਇਨ੍ਹਾਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

