
ਰਾਮਪੁਰਾ ਫੂਲ(ਜਸਵੀਰ ਔਲਖ) -ਜਿਲ੍ਹਾ ਬਠਿੰਡਾ ਦੇ ਪਿੰਡ ਭਾਈਰੂਪਾ ਦੇ ਸਕੂਲ ਗੁਰੂਕੁਲ ਇੰਟਰਨੈਸ਼ਨਲ ਸਕੂਲ ਦੀ ਹੋਣਹਾਰ ਕਬੱਡੀ ਖਿਡਾਰਨ ਜ਼ਸਨਦੀਪ ਕੌਰ ਉਮਰ ਵਰਗ ਅੰਡਰ-19 ਅਧੀਨ ਕਰਨਾਟਕ ਦੇ ਬੈੰਗਲੌਰ ਵਿਖੇ ਹੋ ਰਹੇ ਨੈਸ਼ਨਲ ਪੱਧਰ ਦੇ ਕਬੱਡੀ ਟੂਰਨਾਮੈਂਟ ‘ਚ ਖੇਡਣ ਲਈ ਰਵਾਨਾ ਹੋ ਗਈ ਹੈ। ਸਕੂਲ ਕੈੰਪਸ ਤੋਂ ਵਿਦਾ ਕਰਨ ਮੌਕੇ ਸਕੂਲ ਦੇ ਪ੍ਰਿੰਸੀਪਲ ਪ੍ਰਸ਼ਾਂਤ ਸਿੰਘ ਵਲੋਂ ਸ਼ੁਭ ਇੱਛਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਸਟੇਟ ਪੱਧਰ ਦੇ ਹੋਏ ਕਬੱਡੀ ਮੁਕਾਬਲਿਆਂ ਵਿੱਚ ਜ਼ਸਨਦੀਪ ਕੌਰ ਦੀ ਨੈਸ਼ਨਲ ਖੇਡਾਂ ਲਈ ਚੋਣ ਹੋਈ ਸੀ।ਜਿਸ ਦੀ ਤਿਆਰੀ ਸਕੂਲ ਦੇ ਪ੍ਰਿੰਸੀਪਲ ਪ੍ਰਸ਼ਾਂਤ ਸਿੰਘ ਵੱਲੋਂ ਕਰਵਾਈ ਗਈ ਸੀ।ਸਕੂਲ ਦੇ ਚੇਅਰਮੈਨ ਰੋਹਿਤ ਗਰਗ ਅਤੇ ਆਂਚਲ ਗਰਗ ਨੇ ਇਸ ਖਿਡਾਰਨ ਨੂੰ ਵਧਾਈ ਦਿੱਤੀ ਅਤੇ ਬੜੀ ਆਸ ਕਿਹਾ ਕਿ ਇਹ ਹੋਣਹਾਰ ਵਿਦਿਆਰਥਣ ਆਪਣੇ ਸਕੂਲ,ਆਪਣੇ ਮਾਤਾ-ਪਿਤਾ,ਆਪਣੇ ਅਧਿਆਪਕਾਂ ,ਕੋਚ ਅਤੇ ਆਪਣੇ ਪਿੰਡ (ਘੰਡਾਬੰਨਾ) ਦਾ ਨਾਮ ਨੈਸ਼ਨਲ ਖੇਡਾਂ ਵਿੱਚ ਮੱਲ਼ਾਂ ਮਾਰਕੇ ਰੌਸ਼ਨ ਕਰੇਗੀ। ਸਕੂਲ ਕੈੰਪਸ ਤੋਂ ਰਵਾਨਾ ਹੋਣ ਤੋਂ ਬਾਅਦ ਪ੍ਰਿੰਸੀਪਲ ਪ੍ਰਸ਼ਾਂਤ ਸਿੰਘ ਵੱਲੋਂ ਇਸ ਵਿਦਿਆਰਥਣ ਨੂੰ ਪੂਰੀ ਟੀਮ ਨਾਲ ਰਵਾਨਾ ਕੀਤਾ ਗਿਆ ਅਤੇ ਹੌਸਲਾ ਵਧਾਇਆ ਗਿਆ ਤੇ ਜਿੱਤ ਦੀ ਪ੍ਰਾਪਤੀ ਲਈ ਪ੍ਰੇਰਿਤ ਕੀਤਾ ਗਿਆ।
