ਰਾਮਪੁਰਾ ਫੂਲ, (ਜਸਵੀਰ ਔਲਖ)- ਬਾਬਾ ਮੋਨੀ ਜੀ ਗਰੁੱਪ ਆਫ ਇੰਸਟੀਚਿਊਸ਼ਨਜ਼, ਲਹਿਰਾ ਮੁਹੱਬਤ (ਬਠਿੰਡਾ) ਦੇ ਜੂਨੀਅਰ ਵਿਦਿਆਰਥੀਆਂ ਵੱਲੋਂ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਕਾਲਜ ਦੇ ਡਾਇਰੈਕਟਰ ਸ. ਕੇਸਰ ਸਿੰਘ ਧਲੇਵਾਂ ਵੱਲੋਂ ਬਾਬਾ ਮੋਨੀ ਜੀ ਮਹਾਰਾਜ ਜੀ ਦੇ ਸਰੂਪ ਅੱਗੇ ਜੋਤ ਜਗਾ ਕੇ ਕੀਤੀਗਈ। ਪ੍ਰਧਾਨਗੀ ਕਰ ਰਹੇ ਡਿਗਰੀ ਕਾਲਜ ਦੇ ਪ੍ਰੋ. ਅਮਨਿੰਦਰ ਕੌਰ ਅਤੇ ਪ੍ਰੋ.ਦਿਨੇਸ਼ ਕੁਮਾਰ ਨੇ ਮਹਿਮਾਨਾਂ ਨੂੰ “ਜੀ ਆਇਆਂ ਨੂੰ” ਕਿਹਾ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ. ਸੁਖਦੀਪ ਕੌਰ (ਪੰਜਾਬੀ) ਦੁਆਰਾ ਵੈੱਲਕਮ ਸਪੀਚ ਨਾਲ ਤੇ ਬੀ.ਏ. ਭਾਗ-ਤੀਜਾ ਦੀਆਂ ਵਿਦਿਆਰਥਣਾਂ ਅਰਸ਼ਦੀਪ ਕੌਰ,ਖੁਸ਼ਪ੍ਰੀਤਕੌਰ,ਰਾਜਪ੍ਰੀਤ ਕੌਰ ਤੇ ਅਰਸ਼ਦੀਪ ਕੌਰ ਨੇ ਸ਼ਬਦ ਗਾਇਨ ਨਾਲ ਕੀਤੀ।ਕਾਲਜ ਦੀਆਂ ਵਿਦਿਆਰਥਣਾਂ ਤੁਲਸੀ, ਰਮਨਜੋਤ ਕੌਰਨੇ ਸਟੇਜ ਸੰਚਾਲਕ ਅਤੇ ਪ੍ਰੋ. ਮਨਪ੍ਰੀਤ ਕੌਰ ਤੇ ਮੈਡਮ ਕਿਰਨਵੀਰ ਕੌਰਨੇ ਜੱਜ ਦੀ ਭੂਮਿਕਾ ਨਿਭਾਈ।ਇਸ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਗੀਤ,ਭੰਗੜਾ, ਸ਼ੇਅਰੋ-ਸ਼ੇਅਰੀ, ਗਰੁੱਪ ਤੇ ਸੋਲੋ ਡਾਂਸ,ਕਵਿਸ਼ਰੀ, ਲੰਮੀ ਹੇਕ ਵਾਲੇ ਗੀਤ, ਸਕਿੱਟ,ਨਾਟਕ, ਕੋਰਿਓਗ੍ਰਾਫੀ, ਕਵਿਤਾਰਾਹੀਂਖੂਬ ਰੰਗ ਬੰਨਿਆ। ਮਿਸ ਫੇਅਰਵੈੱਲ ਦਾ ਤਾਜ ਸੀਮਾ(ਬੀ.ਐੱਡ. ਭਾਗ-ਦੂਜਾ), ਤੁਲਸੀ(ਬੀ.ਸੀ.ਏ ਭਾਗ-ਤੀਜਾ), ਅੰਜਲੀ ਸ਼ਰਮਾ (ਬੀ.ਏ ਭਾਗ-ਤੀਜਾ)ਅਤੇ ਮਿਸਟਰ ਫੇਅਰਵੈਲ ਦਾ ਤਾਜ ਇਕਬਾਲ ਸਿੰਘ(ਬੀ.ਐੱਡ ਭਾਗ-ਦੂਜਾ) ਦੇ ਸਿਰ ਸਜਾਇਆ ਗਿਆ। ਸਮਾਪਤੀ ਤੇ ਬੀ.ਸੀ. ਏ ਭਾਗ-ਤੀਜਾ ਦੀ ਵਿਦਿਆਰਥਣ ਤੁਲਸੀ ਵੱਲੋਂ ਆਪਣੇ ਜੂਨੀਅਰ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਰਸਿੰਗ ਕਾਲਜ ਦੇਪ੍ਰਿੰਸੀਪਲ ਸ਼ੀਬਾ ਅਨੀਥਾ ਰਾਣੀ ਅਤੇਡਿਗਰੀ ਕਾਲਜ ਦੇ ਪ੍ਰਿੰਸੀਪਲ ਅਮਨਿੰਦਰ ਕੌਰ ਅਤੇ ਐਜ਼ੂਕੇਸ਼ਨ ਕਾਲਜ ਦੇ ਵਾਇਸ ਪ੍ਰਿੰਸੀਪਲ ਦਿਨੇਸ਼ ਕੁਮਾਰ ਜੀ ਹਾਜ਼ਰ ਸਨ। ਇਸ ਤੋਂ ਇਲਾਵਾ ਪ੍ਰੋ. ਗੁਰਪ੍ਰੀਤ ਰਾਮ, ਪ੍ਰੋ. ਵਰਿੰਦਰ ਸਿੰਘ, ਪ੍ਰੋ. ਰੁਪਿੰਦਰ ਸਿੰਘ, ਪ੍ਰੋ. ਮੋਨਿਕਾ ਗਰਗ, ਪ੍ਰੋ. ਰਮਨਦੀਪ ਕੌਰ, ਪ੍ਰੋ. ਲਖਵੀਰ ਕੌਰ, ਪ੍ਰੋ. ਸੁਖਦੀਪ ਕੌਰ (ਪੰਜਾਬੀ), ਪ੍ਰੋ. ਸੁਖਦੀਪ ਕੌਰ, ਪ੍ਰੋ. ਦਲਜੀਤ ਕੌਰ, ਪ੍ਰੋ. ਵਰਦੀਪ ਕੌਰ, ਪ੍ਰੋ. ਰੁਚੀਕਾ, ਪ੍ਰੋ. ਮਨਪ੍ਰੀਤ ਕੌਰ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
