ਰਾਮਪੁਰਾ ਫੂਲ, (ਜਸਵੀਰ ਔਲਖ):- 20 ਮਈ ਨੂੰ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਅਚਨਚੇਤ ਕੀਤੀਆਂ ਛੁੱਟੀਆਂ ਕਾਰਨ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ 18 ਮਈ ਨੂੰ ਇਕਦਮ ਸਕੂਲਾਂ ਦਾ ਸਮਾਂ 20 ਮਈ ਤੋਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰ ਦਿੱਤਾ ਗਿਆ ਸੀ, ਅਜੇ ਸਕੂਲ ਇਸ ਨਵੇਂ ਸਮੇਂ ਨੂੰ ਲਾਗੂ ਕਰਨ ਦੇ ਸੰਘਰਸ਼ ਵਿੱਚ ਹੀ ਸਨ ਕਿ 20 ਤਰੀਕ ਨੂੰ ਰਾਤ ਨੂੰ ਨਵਾਂ ਫਰਮਾਨ ਆ ਗਿਆ ਕਿ 21 ਮਈ ਤੋਂ ਛੁੱਟੀਆਂ ਕਰ ਦਿੱਤੀਆਂ ਗਈਆਂ। ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਬਠਿੰਡੇ ਜ਼ਿਲੇ ਦੇ ਪ੍ਰਤੀਨਿਧ ਡਾ. ਚਰਨਜੀਤ ਕੌਰ ਢਿੱਲੋਂ ਨੇ ਕਿਹਾ ਕਿ ਛੋਟੀਆਂ ਜਮਾਤਾਂ ਦੇ ਬੱਚਿਆਂ ਦੇ ਬੈਗ ਅਤੇ ਕੁਝ ਕਿਤਾਬਾਂ ਸਕੂਲਾਂ ਵਿੱਚ ਹੀ ਪਈਆਂ ਰਹਿ ਗਈਆਂ ਅਤੇ ਸਕੂਲ ਵਿਿਦਆਰਥੀਆਂ ਨੂੰ ਸਵਾ ਮਹੀਨੇ ਦੀਆਂ ਛੁੱਟੀਆਂ ਲਈ ਕੰਮ ਵੀ ਨਾ ਦੇ ਸਕੇ।
ਉਹਨਾਂ ਦੱਸਿਆ ਕਿ ਫੈਡਰੇਸ਼ਨ ਵੱਲੋਂ ਅਨੇਕਾਂ ਵਾਰ ਮਾਨਯੋਗ ਸਿੱਖਿਆ ਮੰਤਰੀ ਅਤੇ ਵਿਭਾਗ ਨੂੰ ਲਿਿਖਆ ਹੈ ਕਿ ਛੁੱਟੀਆਂ ਕਰਨ ਦਾ ਫੈਸਲਾ ਸਹਿਜਤਾ ਨਾਲ ਲਿਆ ਜਾਵੇ ਅਤੇ ਨਾਲ ਹੀ ਇਸ ਦੀ ਜਾਣਕਾਰੀ ਭਰੋਸੇਯੋਗ ਸੂਤਰਾਂ ਰਾਹੀਂ ਜਾਂ ਮੇਲ ਰਾਹੀਂ ਸਬੰਧਤ ਸਕੂਲਾਂ ਨੂੰ ਦਿੱਤੀ ਜਾਵੇ। ਜ਼ਿਆਦਾਤਰ ਛੁੱਟੀਆਂ ਦਾ ਫੈਸਲਾ ਸੋਸ਼ਲ ਮੀਡੀਆ ਰਾਹੀਂ ਸੁਣਾਇਆ ਜਾਂਦਾ ਹੈ ਜੋ ਕਿ ਅਨੇਕਾਂ ਵਾਰ ਗਲਤ ਹੁੰਦਾ ਹੈ। ਸੋਸ਼ਲ ਮੀਡੀਆ ਉੱਪਰ ਬਹੁਤ ਸਾਰੇ ਆਰਡਰ ਨਕਲੀ ਤੌਰ ਤੇ ਐਡਿਟ ਕਰ ਕੇ ਪਾਏ ਹੁੰਦੇ ਹਨ ਜਿਹਨਾਂ ਤੇ ਯਕੀਨ ਕਰਨਾ ਔਖਾ ਹੁੰਦਾ ਹੈ। ਫੈਡਰੇਸ਼ਨ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਅਜਿਹੀਆਂ ਛੁੱਟੀਆਂ ਕਰਨੀਆਂ ਪੈਂਦੀਆਂ ਹਨ ਪਰੰਤੂ ਨਾਲ ਹੀ ਇਹ ਫੈਸਲੇ ਪ੍ਰਾਈਵੇਟ ਸਕੂਲਾਂ ਉੱਪਰ ਵੀ ਲਾਗੂ ਕਰ ਦਿੱਤੇ ਜਾਂਦੇ ਹਨ ਜਿੱਥੇ ਹਰ ਕਿਸਮ ਦੀ ਸਹੂਲਤ ਹੁੰਦੀ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਵੀ ਇੱਕ ਦੋ ਜ਼ਿਿਲਆਂ ਵਿੱਚ ਹੜਾਂ ਦਾ ਪ੍ਰਭਾਵ ਸੀ ਪਰੰਤੂ ਇੱਕ ਮਹੀਨਾ ਸਾਰੇ ਪੰਜਾਬ ਦੇ ਸਕੂਲ ਬੰਦ ਰਹੇ।
ਫੈਡਰੇਸ਼ਨ ਸਰਕਾਰ ਦੁਆਰਾ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚੁੱਕੇ ਕਦਮਾਂ ਦੀ ਸ਼ਲਾਘਾ ਕਰਦੀ ਹੈ ਪਰੰਤੂ ਚੰਗਾ ਹੁੰਦਾ ਜੇਕਰ ਸਕੂਲਾਂ ਨੂੰ 21 ਮਈ ਖੁੱਲਾ ਰੱਖਣ ਦੀ ਆਗਿਆ ਦਿੱਤੀ ਜਾਂਦੀ ਤਾਂ ਜੋ ਸਕੂਲ ਸਹੀ ਢੰਗ ਨਾਲ ਬੱਚਿਆਂ ਨੂੰ ਛੁੱਟੀਆਂ ਦਾ ਕੰਮ ਦੇ ਸਕਦੇ। ਜ਼ਿਲੇ ਦੇ ਸਿੱਖਿਆ ਅਫਸਰ ਅਤੇ ਹੋਰ ਅਧਿਕਾਰੀ ਜਿਹਨਾਂ ਕੋਲ ਛੁੱਟੀ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਹੁੰਦੀ ਪਰੰਤੂ ਅਚਨਚੇਤ ਕੀਤੀ ਛੁੱਟੀ ਨੂੰ ਲਾਗੂ ਕਰਵਾਉਣ ਵਿੱਚ ਬਹੁਤ ਤੇਜ਼ੀ ਦਿਖਾਈ ਜਾਂਦੀ ਹੈ। ਬੱਚਿਆਂ ਦੀਆਂ ਛੁੱਟੀਆਂ ਸਮਝ ਆਉਂਦੀਆਂ ਹਨ ਪਰੰਤੂ ਸਮਾਜ ਵਿੱਚ ਬਹੁਤ ਸਾਰੇ ਲੋਕ ਜਿਹਨਾਂ ਦੇ ਪਰਿਵਾਰ ਵਿੱਚੋਂ ਕੋਈ ਵਿਅਕਤੀ ਪ੍ਰਾਈਵੇਟ ਸੰਸਥਾਵਾਂ ਵਿੱਚ ਅਧਿਆਪਕ ਦਾ ਕੰਮ ਕਰਦਾ ਹੈ, ਉਹ ਵਿੰਗੇ ਟੇਢੇ ਢੰਗਾਂ ਨਾਲ ਇਹ ਛੁੱਟੀਆਂ ਅਧਿਆਪਕਾਂ ਲਈ ਕਰਵਾਉਣ ਵਿੱਚ ਕੋਸ਼ਿਸ਼ਾਂ ਕਰਨ ਲੱਗ ਜਾਂਦੇ ਹਨ। ਅਧਿਆਪਕਾਂ ਤੋਂ ਬਿਨਾਂ ਹਰ ਕੋਈ ਮਹਿਕਮੇ ਦੇ ਮੁਲਾਜਮ ਵੀ ਗਰਮੀਆਂ ਸਰਦੀਆਂ ਆਪਣੇ ਕੰਮਾਂ ਉੱਪਰ ਜਾਂਦੇ ਹਨ, ਕੀ ਇਹ ਗਰਮੀ ਇਕੱਲੇ ਸਕੂਲ ਦੇ ਅਧਿਆਪਕਾਂ ਨੂੰ ਹੀ ਲੱਗਦੀ ਹੈ। ਸਰਕਾਰ ਨੂੰ ਇਸ ਬਾਰੇ ਸੁਹਿਰਦ ਹੋ ਕੇ ਸੋਚਣਾ ਪਵੇਗਾ। ਧਿਆਨ ਵਿੱਚ ਆਇਆ ਹੈ ਕਿ ਕਿਸੇ ਜ਼ਿਲੇ ਵਿੱਚ ਡੀ.ਈ.ਓ. ਦਫਤਰ ਦੇ ਅਧਿਕਾਰੀਆਂ ਵੱਲੋਂ ਆਪਣਾ ਕੰਮ ਸਮੇਟਣ ਆਏ ਅਧਿਆਪਕਾਂ ਨੂੰ ਵੀ ਵਾਪਸ ਮੋੜਿਆ ਹੈ ਜਦੋਂ ਕਿ ਵਾਪਸ ਮੋੜਨ ਆਏ ਅਧਿਕਾਰੀ ਆਪ ਡਿਊਟੀ ਕਰ ਰਹੇ ਹਨ। ਸਰਕਾਰ ਨੂੰ ਆਪਣੇ ਫੈਸਲੇ ਉੱਪਰ ਮੁੜ ਵਿਚਾਰ ਕਰਨਾ ਚਾਹੀਦਾ ਹੈ।