
ਰਾਮਪੁਰਾ ਫੂਲ (ਜਸਵੀਰ ਔਲਖ):-
ਲਾਲਾ ਕਸਤੂਰੀ ਲਾਲਸਰਵਹਿਤਕਾਰੀ ਸੀਨੀਅਰ ਸੈਕੰਡਰੀ ਵਿਿਦਆ ਮੰਦਰ ਦੀ ਸ਼ਿਸ਼ੂ ਵਾਟਿਕਾ ਵਿੱਚ ਬੜੇ ਉਤਸਾਹ ਨਾਲ ਕੰਜਕ ਪੂਜਾ ਕੀਤੀ ਗਈ ਜਿਸ ਤਹਿਤ ਨਰਸਰੀ, ਐਲਕੇਜੀ ਅਤੇ ਯੂਕੇਜੀ ਦੀਆਂ ਛੋਟੀਆਂ ਬੱਚੀਆਂ ਦੇ ਪੈਰ ਧੋ ਕੇ, ਤਿਲਕ ਲਗਾ ਕੇ, ਮੌਲੀ ਬੰਨ੍ਹ ਕੇ ਅਤੇ ਲਾਲ ਚੁਨਰੀ ਦੇ ਕੇ ਨਾਲ ਸਜਾਇਆ ਗਿਆ। ਇਹ ਕੰਜਕਾਂ ਮਾਂ ਦੁਰਗਾ ਦੇ ਰੂਪ ਨਜ਼ਰ ਆ ਰਹੀਆਂ ਸਨ।ਕੰਜਕ ਪੂਜਾ ਵਿੱਚ ਹਲਵਾ ਅਤੇ ਚਨੇ ਦਾ ਭੋਗ ਲਗਾਇਆ ਗਿਆ। ਇਨ੍ਹਾਂ ਛੋਟੀਆਂ ਬੱਚੀਆਂ ਨੂੰ ਤੋਹਫ਼ੇ ਅਤੇ ਦਕਸ਼ਨਾ ਦਿੱਤੀ ਗਈ। ਪ੍ਰਿੰਸੀਪਲ ਰਪਿੰਦਰ ਪਟਿਆਲ ਨੇ ਸਭ ਨੂੰ ਕੰਜਕ ਪੂਜਾ ਅਤੇ ਦੁਸ਼ਹਿਰੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮਾਂ ਦੁਰਗਾ ਦੇ ਭਗਤ ਨਵਰਾਤਰੀ ਦੀ ਅਸ਼ਟਮੀ ਅਤੇ ਨਵਮੀ ਤਿਥੀ ਨੂੰ ਕੰਨਿਆ ਪੂਜਾ ਕਰਦੇ ਹਨ। ਇਸ ਨੂੰ ਕੰਜਕ ਪੂਜਾ ਵੀ ਕਿਹਾ ਜਾਂਦਾ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਨਵਰਾਤਰੀ ਦੇ ਦੌਰਾਨ ਛੋਟੀਆਂ ਬੱਚੀਆਂ ਦੀ ਪੂਜਾ ਕਰਨ ਨਾਲ ਦੇਵੀ ਦੁਰਗਾ ਨੂੰ ਪ੍ਰਸੰਨ ਕੀਤਾ ਜਾਂਦਾ ਹੈ ਅਤੇ ਉਸਦਾ ਵਿਸ਼ੇਸ਼ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ। ਕੰਨਿਆ ਦੀ ਪੂਜਾ ਕਰਨ ਨਾਲ ਘਰ ਵਿੱਚ ਹਮੇਸ਼ਾ ਖੁਸ਼ਹਾਲੀ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ ਅਤੇ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਕਿੰਡਰਗਾਰਟਨ ਇੰਚਾਰਜ ਨਿਰਮਲਜੀਤ ਕੌਰ ਅਤੇ ਸ਼ਿਸ਼ੂ ਵਾਟਿਕਾ ਜਮਾਤਾਂ ਦੇ ਇੰਚਾਰਜ਼ ਦੀਦੀ ਰਾਜੂ, ਸੀਮਾ, ਜੋਤੀ, ਹਿਨਾ, ਸਿਮਰਦੀਪ ਅਤੇ ਮਨਪ੍ਰੀਤ ਕੌਰ ਹਾਜ਼ਰ ਸਨ। ਇਸ ਤੋਂ ਇਲਾਵਾ ਕੰਜਕ ਪੂਜਾ ਵਿੱਚ ਦੀਦੀ ਸਪਨਾ ਚੌਹਾਨ ਅਤੇ ਦੀਦੀ ਕੁਲਵਿੰਦਰ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ਅਤੇ ਮਾਂ ਦੁਰਗਾ ਰੂਪੀ ਕੰਜਕਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।