
ਰਾਮਪੁਰਾ ਫੂਲ (ਜਸਵੀਰ ਔਲਖ):-
ਪਾਥਫਾਇੰਡਰ ਗਲੋਬਲ ਸਕੂਲ ਵਿੱਚ ਵਿਿਦਆਰਥੀਆਂ ਦੇ ਮਨੋਰੰਜਨ ਲਈ ਦੁਸਹਿਰਾ ਕਾਰਨੀਵਲ ਦਾ ਮੇਲਾ ਲਗਾਇਆ ਗਿਆ। ਜਿਸ ਵਿਚ ਸਕੂਲੀ ਬੱਚਿਆ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਹ ਮੇਲਾ ਨਰਸਰੀ ਕਲਾਸ ਤੋ ਲੈ ਕੇ ਅੱਠਵੀਂ ਕਲਾਸ ਲਗਾਇਆ। ਜਿਸ ਵਿੱਚ ਵੱਖ-ਵੱਖ ਤਰਾ ਦੇ ਝੂਲੇ ਜਿਵੇ ਰਾਈਡਸ ਬੁੱਲ, ਟਰੈਪੋਲੀਨ, ਕਮਾਂਡੋ ਜਾਲ, ਕਾਰ ਰਾਈਡਸ, ਗਲੋਬ ਰਾਈਡਸ, ਵੱਡਾ ਸਵਿੰਮਿੰਗ ਪੂਲ, ਮਿਊਜ਼ਿਕ ਸਿਸਟਮ, ਟੈਟੂ ਆਰਟਿਸਟ, ਮੈਜਿਕ ਸ਼ੋਅ, ਗੇਮਜ਼ ਆਦਿ ਸ਼ਾਮਲ ਸਨ। ਬੱਚਿਆ ਲਈ ਖਾਣ-ਪੀਣ ਲਈ ਖਾਸ ਪ੍ਰਬੰਧ ਕੀਤਾ ਗਿਆ। ਸਭ ਤੋ ਪਹਿਲਾਂ ਬੱਚਿਆ ਨੂੰ ਮੈਜਿਕ ਸ਼ੋਅ ਦਿਖਾਇਆ ਗਿਆ। ਇਸ ਤੋ ਬਾਅਦ ਬੱਚਿਆ ਨੇ ਵਟਰ ਪੂਲ ਵਿਚ ਜਾ ਕੇ ਖੂਬ ਮਸਤੀ ਕੀਤੀ ਅਤੇ ਝੂਲਿਆਂ ਦਾ ਆਨੰਦ ਮਾਣਿਆ। ਨਿੱਕੇ-ਨਿੱਕੇ ਬੱਚੇ ਬਹੁਤ ਹੀ ਉਤਸ਼ਾਹਿਤ ਸਨ। ਬੱਚਿਆਂ ਨੇ ਦੁਸਹਿਰਾ ਕਾਰਨੀਵਲ ਮੇਲੇ ਦਾ ਆਨੰਦ ਮਾਣਦੇ ਹੋਏ ਇੱਕ ਰੋਮਾਂਚਕ ਦਿਨ ਬਤੀਤ ਕੀਤਾ। ਬੱਚਿਆਂ ਨੇ ਸਕੂਲ ਦੇ ਪ੍ਰਿੰਸੀਪਲ ਮਨੈਜਿੰਗ ਡਾਇਰੈਕਟਰ ਅਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬੱਚਿਆ ਲਈ ਫੋਟੋ ਸੈਸ਼ਨ ਦਾ ਖਾਸ ਪ੍ਰਬੰਧ ਕੀਤਾ ਗਿਆ।