
ਰਾਮਪਰਾ ਫੂਲ (ਜਸਵੀਰ ਔਲਖ)- ਗੁਰੂਕੁਲ ਇੰਟਰਨੈਸ਼ਨਲ ਸਕੂਲ,ਭਾਈਰੂਪਾ ਵਿਖੇ ਪ੍ਰਿੰਸੀਪਲ ਪ੍ਰਸ਼ਾਂਤ ਸਿੰਘ ,ਚੇਅਰਮੈਨ ਰੋਹਿਤ ਗਰਗ ਅਤੇ ਮੈਡਮ ਆਂਚਲ ਗਰਗ ਦੀ ਅਗਵਾਈ ਹੇਠ ਸਕੂਲ ਵਿੱਚ ‘ਦੁਸਹਿਰੇ ਦਾ ਤਿਉਹਾਰ’ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ।ਮੈਡਮ ਨਰਿੰਦਰ ਕੌਰ,ਜਸਪ੍ਰੀਤ ਕੌਰ ਅਤੇ ਗਿਆਰਵੀਂ ਤੇ ਬਾਰਵੀਂ ਜਮਾਤ ਬੱਚਿਆਂ ਦੁਆਰਾ ਬਹੁਤ ਹੀ ਸੁਚੱਜੇ ਢੰਗ ਨਾਲ ਰਾਵਣ ਦਾ ਪੁਤਲਾ ਤਿਆਰ ਕੀਤਾ।ਸੱਚਾਈ ਦੀ ਬੁਰਾਈ ਤੇ ਜਿੱਤ ਨੂੰ ਦਰਸਾਉਣ ਲਈ ਪ੍ਰਿੰਸੀਪਲ ਪ੍ਰਸ਼ਾਂਤ ਸਿੰਘ,ਚੇਅਰਮੈਨ ਰੋਹਿਤ ਗਰਗ ਵਲੋਂ ਰਾਵਣ ਦੇ ਪੁਤਲੇ ਨੂੰ ਸਾੜਿਆ ਗਿਆ।ਬੱਚਿਆਂ ਵੱਲੋਂ ਫੁਲਝੜੀਆਂ ਅਤੇ ਪਟਾਖੇ ਚਲਾਏ ਗਏ।
ਅੰਤ ਵਿੱਚ ਪ੍ਰਿੰਸੀਪਲ ਪ੍ਰਸ਼ਾਂਤ ਸਿੰਘ ਨੇ ਬੱਚਿਆਂ ਨੂੰ ਦੁਸਹਿਰੇ ਦੇ ਇਤਿਹਾਸ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਰਾਮ ਨੇ ਰਾਵਣ ਨੂੰ ਮਾਰ ਕੇ ਬੁਰਾਈ ਤੇ ਸੱਚਾਈ ਦੀ ਜਿੱਤ ਹਾਸਲ ਕੀਤੀ ਸੀ ਅਤੇ ਦੁਸਹਿਰਾ ਨਾਲ਼ ਸੰਬੰਧਿਤ ਪ੍ਰਸ਼ਨ ਵੀ ਪੁੱਛੇ ਗਏ।