ਰਾਮਪੁਰਾ ਫੂਲ, (ਜਸਵੀਰ ਔਲਖ): ਸਸਟੇਨਏਬਲ ਲੀਡਰਸ਼ਿਪ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਭਾਈ ਰੂਪਾ ਦੇ ਵਿਿਦਆਰਥੀਆਂ ਦੀ ਐਮ.ਆਰ.ਐਫ ਸ਼ੈਡ ਦੀ ਵਿਿਜਟ ਕਰਵਾਈ ਗਈ । ਇਸ ਦੀ ਯੋਗ ਅਗਵਾਈ ਕਾਰਜ ਸਾਧਕ ਅਫਸਰ ਸ੍ਰੀ ਰਜਨੀਸ਼ ਕੁਮਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਭਾਈ ਰੂਪਾ ਦੇ ਪ੍ਰਿੰਸੀਪਲ ਸ੍ਰੀ ਬਲਵਿੰਦਰ ਸਿੰਘ ਜੀ ਨੇ ਕੀਤੀ।ਲੀਡਰਸ਼ਿਪ ਪ੍ਰੋਗਰਾਮ ਤਹਿਤ 50 ਵਿਿਦਆਰਥੀਆਂ ਨੇ ਭਾਗ ਲਿਆ ਅਤੇ ਐਮ.ਆਰ.ਐੱਫ ਯੂਨਿਟ ਅਤੇ ਕੰਪੋਸਟ ਯੁਨਿਟ ਭਾਈ ਰੂਪਾ ਵਿਖੇ ਵਿਿਜਟ ਕਰਵਾਇਆ ਗਿਆ। ਜਿਸ ਵਿੱਚ ਸੀ.ਐੱਫ ਗੁਰਦੀਪ ਕੌਰ ਅਤੇ ਨੋਡਲ ਅਫਸਰ ਸੰਜੀਵ ਕੁਮਾਰ ਵੱਲੋਂ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਗਿੱਲੇ ਅਤੇ ਸੁੱਕੇ ਕੂੜੇ ਨੂੰ ਹਮੇਸ਼ਾ ਅਲੱਗਖ਼ ਅਲੱਗ ਕਰਕੇ ਸਹੀ ਢੰਗ ਨਾਲ ਨਿਪਟਾਰਾ ਕਰਨ ਬਾਰੇ ਦੱਸਿਆ ਗਿਆ।ਬੱਚਿਆਂ ਨੂੰ ਆਰਗੈਨਿਕ ਖਾਦ ਬਣਾਏ ਜਾਣ ਦੀ ਪ੍ਰਕਿਿਰਆ ਬਾਰੇ ਸਮਝਾਇਆ ਗਿਆ। ਆਰਗੈਨਿਕ ਖਾਦ ਦੀ ਮਹੱਤਤਾ ਬਾਰੇ ਦੱਸਿਆ ਗਿਆ ਇਸ ਵਿੱਚ ਵਿਿਦਆਰਥੀਆਂ ਨੂੰ ਕੰਪੋਸਟ ਯੂਨਿਟ ਅਤੇ ਐੱਮ. ਆਰ .ਐਫ ਯੁਨਿਟ ਦੀ ਜਾਣਕਾਰੀ ਦਿੱਤੀ ਅਤੇ ਵਿਿਦਆਰਥੀਆਂ ਨੂੰ ਸਵੱਛਤਾ ਦੇ ਇਸ ਅਭਿਆਨ ਨੂੰ ਘਰ ਘਰ ਤੱਕ ਲੈ ਕੇ ਜਾਣ ਦਾ ਸੁਨੇਹਾ ਦਿੱਤਾ।ਇਸ ਮੋਕੇ ਮੋਟੀਵੇਟਰ ਹਰਜੀਵਨ ਕੌਰ, ਸਿੰਗਾਰਾ ਸਿੰਘ , ਰਜਿੰਦਰਪਾਲ ਸਿੰਘ ਅਤੇ ਹੋਰ ਸਟਾਫ ਵੀ ਹਾਜਰ ਸੀ।