
ਪਟਿਆਲਾ,1ਮਈ,2022:- ਜ਼ਿਲ੍ਹਾ ਪਟਿਆਲਾ ਪੁਲਿਸ ਨੇ ਪਟਿਆਲਾ ਸ਼ਹਿਰ ਦੇ ਸਾਰਿਆਂ ਇਲਾਕਿਆਂ ਵਿਚ ਸਾਰੇ ਥਾਣਿਆਂ ਦੁਆਰਾ ਸ਼ਾਨਤੀ ਬਣਾਈਂ ਰੱਖਣ ਲਈ ਰਾਤ ਨੂੰ ਫਲੈਗ ਮਾਰਚ ਕੀਤਾ। ਇਥੋਂ ਤੱਕ ਕਿ ਪੀ ਸੀ ਆਰ ਵੀ ਸ਼ਾਮਲ ਸੀ।
ਥਾਣਾ ਜੁਲਕਾ, ਨਾਭਾ, ਪਾਤੜਾਂ,ਥਾਣਾ ਸਮਾਣਾ, ਥਾਣਾ ਪਸਿਆਣਾ ਅਤੇ ਪਟਿਆਲਾ ਸ਼ਹਿਰ ਦੇ ਸਾਰੇ ਥਾਣਿਆਂ ਨੇ ਆਪਣੇ ਆਪਣੇ ਇਨਚਾਰਜ ਨਾਲ ਡੀ ਐਸ ਪੀ ਨਾਲ ਫਲੈਗ ਮਾਰਚ ਕੀਤਾ ਤਾਂ ਜ਼ੋ ਸ਼ਹਿਰ ਵਿਚ ਕੋਈ ਸ਼ਰਾਰਤੀ ਅਨਸਰ ਸ਼ਰਾਰਤ ਨਾ ਕਰ ਜਾਵੇ ਕਿਉਂਕਿ ਪੁਲਿਸ ਨੇ ਦੋਵੇਂ ਧੜਿਆਂ ਦੇ ਬੰਦਿਆਂ ਨੂੰ ਗਿਰਫ਼ਤਾਰ ਕੀਤਾ ਹੋਇਆ ਸੀ। ਪੁਲਿਸ ਮੁਖੀ ਨੇ ਵੀ ਟਵੀਟਰ ਰਾਹੀਂ ਸ਼ਾਨਤੀ ਦੀ ਅਪੀਲ ਕੀਤੀ ਹੈ।