
ਰਾਮਪੁਰਾ ਫੂਲ (ਜਸਵੀਰ ਔਲਖ)– ਐਜੂਬੀਕਨ ਗਲੋਬਲ ਡਿਸਕਵਰੀ ਸਕੂਲ, ਰਾਮਪੁਰਾ ਫੂਲ ਵੱਲੋਂ ਛੋਟੇ ਬੱਚਿਆਂ ਦਾ ਮਨੋਰੰਜਨ ਅਤੇ ਕੁਦਰਤ ਦੀ ਗੋਦ ਵਿੱਚ ਬੈਠੇ ਪਸ਼ੂ-ਪੰਛੀਆਂ ਦੇ ਜੀਵਨ ਬਾਰੇ ਜਾਣੂ ਕਰਵਾਉਣ ਦੇ ਉਦੇਸ਼ ਨਾਲ 'ਬੀੜ ਤਾਲਾਬ' ਟੂਰ ਦਾ ਆਯੋਜਨ ਕੀਤਾ ਗਿਆ। ਇਸ ਟੂਰ ਦੌਰਾਨ ਬੱਚਿਆਂ ਨੇ ਹਾਥੀ, ਬਾਘ, ਰਿੱਛ, ਮੋਰ, ਹਿਰਨ ਅਤੇ ਹੋਰ ਕਈ ਜਾਨਵਰਾਂ ਦੀਆਂ ਹਰਕਤਾਂ ਦੇਖ ਕੇ ਅਤੇ ਆਵਾਜ਼ਾਂ ਸੁਣ ਕੇ ਖੁਸ਼ੀ ਮਹਿਸੂਸ ਕੀਤੀ। ਪਸ਼ੂ-ਪੰਛੀਆਂ ਦੀ ਪ੍ਰਮਾਤਮਾ ਦੀ ਖ਼ੂਬਸੂਰਤ ਰਚਨਾ ਨੂੰ ਪ੍ਰਤੱਖ ਰੂਪ ਵਿਚ ਦੇਖ ਕੇ ਬੱਚੇ ਮੋਹਿਤ ਹੋ ਗਏ | ਬੱਚਿਆਂ ਨੇ ਝੂਲੇ ਲਏ, ਆਪਣੇ ਸਹਿਪਾਠੀਆਂ ਅਤੇ ਅਧਿਆਪਕਾਂ ਨਾਲ ਖੂਬ ਮਸਤੀ ਕੀਤੀ।ਬੱਚਿਆਂ ਨੇ ਹਿਰਨ ਸਫਾਰੀ ਦਾ ਆਨੰਦ ਮਾਣਿਆ।ਬੱਚਿਆਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ। ਸਕੂਲ ਪ੍ਰਿੰਸੀਪਲ ਹਰਦੇਵ ਕੌਰ ਸਿੱਧੂ ਜੀ ਨੇ ਬੀੜ ਤਾਲਾਬ ਚਿੜੀਆਘਰ ਦੇ ਟੂਰ ਬਾਰੇ ਦੱਸਦਿਆਂ ਕਿਹਾ ਕਿ ਬੱਚਿਆਂ ਦੇ ਮਨ ਨੂੰ ਤਰੋਤਾਜ਼ਾ ਕਰਨ, ਬਾਹਰੀ ਵਾਤਾਵਰਨ ਨਾਲ ਜੁੜਨ ਅਤੇ ਪ੍ਰਤੱਖ ਗਿਆਨ ਵਿਚ ਵਾਧਾ ਕਰਨ ਲਈ ਸਮੇਂ- ਸਮੇਂ 'ਤੇ ਟੂਰ ਕਰਵਾਏ ਜਾਣੇ ਜ਼ਰੂਰੀ ਹਨ | ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਇਹਨਾਂ ਛੋਟੇ ਬੱਚਿਆਂ ਲਈ ਇੱਕ ਮਨੋਰੰਜਕ ਬੀਰ ਤਾਲਾਬ ਚਿੜੀਆਘਰ ਟੂਰ ਦਾ ਯੋਜਨਾਬੱਧ ਢੰਗ ਨਾਲ ਆਯੋਜਨ ਕੀਤਾ ਹੈ।