
ਰਾਮਪੁਰਾ ਫੂਲ ( ਜਸਵੀਰ ਔਲਖ) ਸੀ.ਬੀ.ਐਸ.ਈ ਤੋਂ ਮਾਨਤਾ ਪ੍ਰਾਪਤ ਸਰਾਫ਼ ਐਜਬੀਕਨ ਗਲੋਬਲ ਡਿਸਕਵਰੀ ਸਕੂਲ ਰਾਮਪੁਰਾ ਫੂਲ ਵੱਲੋਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਅੰਜੂ ਨਾਗਪਾਲ ਦੀ ਅਗਵਾਈ ਹੇਠ 1 ਜੂਨ ਤੋਂ 11 ਜੂਨ ਤੱਕ ‘ਸਮਰ ਕੈਂਪ’ ਲਗਾਇਆ ਜਾ ਰਿਹਾ ਹੈ। ਇਸ ਵਿੱਚ 3 ਤੋਂ 15 ਸਾਲ ਤੱਕ ਦੇ ਬੱਚਿਆਂ ਲਈ ਵੱਖ-ਵੱਖ ਗਤੀਵਿਧੀਆਂ ਜਿਵੇਂ ਡਾਂਸ, ਕੈਲੀਗ੍ਰਾਫੀ, ਕੁਕਿੰਗ ਸੈਸ਼ਨ, ਭੋਜਨ ਸਜਾਵਟ, ਸੰਗੀਤ, ਵਿਗਿਆਨ-ਗਣਿਤ ਨਾਲ ਮਸਤੀ, ਜੀਵਨ ਹੁਨਰ ਨਾਲ ਸਬੰਧਤ ਖੇਡ ਗਤੀਵਿਧੀਆਂ ਦਾ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਿਖਲਾਈ ਕੈਂਪ ਦੇ ਨਾਲ-ਨਾਲ ਬੱਚਿਆਂ ਦੇ ਮਨੋਰੰਜਨ ਲਈ ਵਿਸ਼ੇਸ਼ ਪੂਲ ਪਾਰਟੀ, ਰੇਨ ਡਾਂਸ, ਡੀ.ਜੇ., ਜੋਰਵਿੰਗ ਬਾਲ, ਬੋਟਿੰਗ, ਕਮਾਂਡੋ ਨੈੱਟ ਆਦਿ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸਕੂਲ ਵੱਲੋਂ ਲਗਾਏ ਜਾ ਰਹੇ ‘ਸਮਰ ਕੈਂਪ’ ਦਾ ਮੁੱਖ ਮੰਤਵ ਪੜ੍ਹਾਈ ਤੋਂ ਥੱਕੇ ਬੱਚਿਆਂ ਦੇ ਦਿਮਾਗ਼ ਨੂੰ ਤਰੋਤਾਜ਼ਾ ਕਰਨਾ, ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ।
ਇਸ ਸਾਲ ਸਕੂਲ ਵੱਲੋਂ ਨਾ ਸਿਰਫ਼ ਸਕੂਲੀ ਬੱਚਿਆਂ ਲਈ ਸਗੋਂ ਉਨ੍ਹਾਂ ਦੀਆਂ ਮਾਵਾਂ ਲਈ ਵੀ 6 ਜੂਨ ਤੋਂ 10 ਜੂਨ ਤੱਕ ਬੇਕਿੰਗ, ਯੋਗਾ, ਐਰੋਬਿਕਸ, ਬੇਸਿਕ ਮੇਕ-ਅੱਪ, ਆਰਟ ਐਂਡ ਕਰਾਫਟ ਆਦਿ ਗਤੀਵਿਧੀਆਂ ਬਾਰੇ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਰਾਮਪੁਰਾ ਫੂਲ ਦੇ ਇਤਿਹਾਸ ਵਿੱਚ ਗਲੋਬਲ ਡਿਸਕਵਰੀ ਸਕੂਲ ਨੇ ਇਹ ਉਪਰਾਲਾ ਕੀਤਾ ਹੈ।
ਕੈਂਪ ਵਿੱਚ ਸਕੂਲੀ ਬੱਚਿਆਂ ਤੋਂ ਇਲਾਵਾ ਸਕੂਲ ਦੇ ਹੋਰ ਬੱਚੇ ਜਾਂ ਮਾਵਾਂ ਵੀ ਭਾਗ ਲੈ ਸਕਦੀਆਂ ਹਨ। ਇਸ ਸਮਰ ਕੈਂਪ ਵਿੱਚ ਭਾਗ ਲੈਣ ਲਈ ਸੀਟਾਂ ਸੀਮਤ ਹਨ। ਵਧੇਰੇ ਜਾਣਕਾਰੀ ਲਈ ਜਲਦੀ ਤੋਂ ਜਲਦੀ ਇਹਨਾਂ ਨੰਬਰਾਂ ‘ਤੇ ਸੰਪਰਕ ਕਰੋ – 7529861000, 7529871000
