ਓਟਾਵਾ, 3 ਜੁਲਾਈ:
ਕੈਨੇਡਾ ਸਰਕਾਰ ਨੇ ਦੇਸ਼ ਦੀ ਰੇਲਵੇ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਨਵੇਂ ਟ੍ਰੇਨਿੰਗ ਅਤੇ ਸਰਟੀਫਿਕੇਸ਼ਨ ਨਿਯਮਾਂ ਦਾ ਐਲਾਨ ਕੀਤਾ ਹੈ। ਟਰਾਂਸਪੋਰਟ ਕੈਨੇਡਾ ਮੁਤਾਬਕ ਇਹ ਨਿਯਮ ਰੇਲਵੇ ਕਰਮਚਾਰੀਆਂ ਦੀ ਯੋਗਤਾ, ਸੁਰੱਖਿਆ ਅਤੇ ਜ਼ਿੰਮੇਵਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਲਿਆਂਦੇ ਜਾ ਰਹੇ ਹਨ।
ਨਵੇਂ ਨਿਯਮਾਂ ਤਹਿਤ ਸੁਰੱਖਿਆ ਨਾਲ ਸੰਬੰਧਿਤ ਅਹਿਮ ਅਹੁਦਿਆਂ ਲਈ ਟ੍ਰੇਨਿੰਗ ਦੀਆਂ ਸ਼ਰਤਾਂ ਹੋਰ ਸਖ਼ਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਰਿਮੋਟ ਕੰਟਰੋਲ ਲੋਕੋਮੋਟਿਵ ਆਪਰੇਟਰਾਂ ਅਤੇ ਰੇਲ ਟ੍ਰੈਫਿਕ ਕੰਟਰੋਲਰਾਂ ਨੂੰ ਵੀ ਸੁਰੱਖਿਆ-ਸੰਵੇਦਨਸ਼ੀਲ ਅਹੁਦਿਆਂ ਵਿੱਚ ਸ਼ਾਮਲ ਕੀਤਾ ਜਾਵੇਗਾ। ਕਰਮਚਾਰੀਆਂ ਨੂੰ ਆਧੁਨਿਕ ਸੁਰੱਖਿਆ ਪ੍ਰਣਾਲੀਆਂ ਅਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਜਾਵੇਗੀ।
ਟਰਾਂਸਪੋਰਟ ਕੈਨੇਡਾ ਦਾ ਕਹਿਣਾ ਹੈ ਕਿ ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਰੇਲ ਹਾਦਸਿਆਂ ਨੂੰ ਘਟਾਉਣਾ, ਕਰਮਚਾਰੀਆਂ ਦੀ ਸੁਰੱਖਿਆ ਵਧਾਉਣਾ ਅਤੇ ਯਾਤਰੀਆਂ ਲਈ ਰੇਲ ਸਫ਼ਰ ਨੂੰ ਹੋਰ ਸੁਰੱਖਿਅਤ ਬਣਾਉਣਾ ਹੈ। ਨਵੇਂ ਨਿਯਮ ਦੋ ਸਾਲਾਂ ਬਾਅਦ ਲਾਗੂ ਹੋਣਗੇ ਤਾਂ ਜੋ ਰੇਲਵੇ ਕੰਪਨੀਆਂ ਨੂੰ ਉਨ੍ਹਾਂ ਦੀ ਪਾਲਣਾ ਲਈ ਪੂਰਾ ਸਮਾਂ ਮਿਲ ਸਕੇ।
ਰੋਜ਼ਾਨਾ ਸਵੇਰਾ

