ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਲਈ 7 ਜੁਲਾਈ ਦਾ ਦਿਨ ਬੜਾ ਹੀ ਮਾਣਮੱਤਾ ਤੇ ਖੁਸ਼ੀਆਂ ਵਾਲਾ ਰਿਹਾ। ਇਸ ਦਿਨ ਸਕੂਲ ਦੇ ਨਵੇਂ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਨੇ ਆਪਣਾ ਅਹੁਦਾ ਸੰਭਾਲਿਆ ਤੇ ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਵੱਲੋਂ ਉਨ੍ਹਾਂ ਦੇ ਨਿੱਘੇ ਸਵਾਗਤ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਸਕੂਲ ਬੈਂਡ ਸਵਾਗਤੀ ਧੁਨਾਂ ਦੇ ਨਾਲ ਨਵੇਂ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਨੂੰ ਸਕੂਲ ਦੇ ਸਟੇਜ ਉੱਤੇ ਲੈ ਕੇ ਆਇਆ। ਉਨ੍ਹਾਂ ਦਾ ਸਵਾਗਤ ਸਕੂਲ ਦੇ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ, ਕੋਆਰਡੀਨੇਟਰ ਮੈਡਮ ਪ੍ਰੇਮ ਲਤਾ ,ਮੈਡਮ ਅੰਜੂ ਬਾਲਾ ਅਤੇ ਸਾਰੇ ਸਟਾਫ਼ ਮੈਂਬਰਾਂ ਨੇ ਕੀਤਾ। ਪ੍ਰੋਗਰਾਮ ਨੂੰ ਅੱਗੇ ਵਧਾਉ਼ਦੇ ਹੋਏ ਸਕੂਲ ਦੇ ਵਿਦਿਆਰਥੀਆਂ ਨੇ ਸਵਾਗਤੀ ਗੀਤ ਗਾ ਕੇ ਆਪਣੇ ਨਵੇਂ ਪ੍ਰਿੰਸੀਪਲ ਨੂੰ ਜੀ ਆਇਆ ਕਿਹਾ। ਬੱਚਿਆਂ ਵੱਲੋਂ ਯੋਗਾ ਦੇ ਨਾਲ -ਨਾਲ ਡਾਂਸ ਪੇਸ਼ ਕਰਕੇ ਇੱਕ ਵਿਲੱਖਣ ਪੇਸ਼ਕਾਰੀ ਪੇਸ਼ ਕੀਤੀ। ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਨੇ ਆਪਣੇ ਭਾਸ਼ਣ ਰਾਹੀਂ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਦੇ ਵੱਖ- ਵੱਖ ਸਕੂਲਾਂ ਵਿੱਚ ਕੀਤੇ ਵਧੀਆ ਕੰਮਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਕੋਆਰਡੀਨੇਟਰ ਆਫ਼ ਐਜੂਕੇਸ਼ਨ ਦਾ ਸੋਸਾਇਟੀ ਆਫ਼ ਪਿਲਾਰ ਦੇ ਅਹੁਦੇ ਉੱਪਰ ਵੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਨਵੇਂ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਤੇ ਹੋਰ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਅਤੇ ਸਕੂਲ ਵਿੱਚ ਅਨੁਸ਼ਾਸਨ ਬਣਾਈ ਰੱਖਣ ਦਾ ਸੱਦਾ ਦਿੱਤਾ। ਸਕੂਲ ਦੇ ਸੁਪਰੀਮ ਹੈੱਡ ਬੁਆਏ ਅਤੇ ਸੁਪਰੀਮ ਹੈੱਡ ਗਰਲ ਨੇ ਵੋਟ ਆਫ਼ ਥੈਂਕਸ ਕੀਤਾ। ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਅਤੇ ਸਾਰੇ ਸਟਾਫ਼ ਵੱਲੋਂ ਨਵੇਂ ਪ੍ਰਿੰਸੀਪਲ ਨੂੰ ਉਨ੍ਹਾਂ ਦੀ ਯੋਗ ਅਗਵਾਈ ਵਿੱਚ ਕੰਮ ਕਰਨ ਦਾ ਭਰੋਸਾ ਦਿੱਤਾ।


Rozana Savera is committed to bringing readers accurate, reliable, and community-focused news that highlights important developments across Punjab. We extend our best wishes to the Principal of Saint Xavier School on the occasion of their farewell and appreciate their valuable contribution to education and the development of students over the years. We also wish the school management continued success in shaping the future of young minds.
— Marketing Coordinator, Rozana Savera