ਰਾਮਪੁਰਾ ਫੂਲ ਦੇ ਨਾਮੀ ਸਕੂਲ ਸੇਂਟ ਜ਼ੇਵੀਅਰਜ ਸਕੂਲ ਨੇ “ਕੁਰਬਾਨੀ ਦਾ ਵਿਰਸਾ, ਭਵਿੱਖ ਦੀ ਆਸ ” ਥੀਮ ਨਾਲ ਸਵਤੰਤਰਤਾ ਦਿਵਸ ਮਨਾਇਆ । ਜਿਸ ਵਿੱਚ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਵਿਦਿਆਰਥੀਆਂ ਨੇ ਆਪਣੇ ਸਤਿਕਾਰਯੋਗ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਤੇ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਦਾ ਸਵਾਗਤ ਕੀਤਾ। ਵਿਦਿਆਰਥੀਆਂ ਨੇ ਆਪਣੀ ਮਨਮੋਹਕ ਅਵਾਜ਼ ਨਾਲ ਸਵਾਗਤੀ ਗੀਤ ਗਾ ਕੇ ਪੰਡਾਲ ਵਿੱਚ ਬੈਠੇ ਸਾਰੇ ਸਰੋਤਿਆਂ ਦਾ ਸਵਾਗਤ ਕੀਤਾ। ਦੇਸ ਭਗਤੀ ਨੂੰ ਦਰਸਾਉਂਦਾ ਨਾਟਕ ਪੇਸ਼ ਕਰਕੇ ਵਿਦਿਆਰਥੀਆਂ ਨੇ ਦੇਸ ਦੇ ਅਜ਼ਾਦੀ ਘੁਲਾਟੀਆਂ ਨੂੰ ਸਿਜਦਾ ਕੀਤਾ। ਦੇਸ ਪ੍ਰਤੀ ਪ੍ਰੇਮ ਤੇ ਸਰਧਾ ਨੂੰ ਦੇਸ ਭਗਤੀ ਗੀਤਾਂ ਰਾਹੀਂ ਪ੍ਰਗਟਿਆ। ਸਕੂਲ ਦੇ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਨੇ ਆਪਣੇ ਪ੍ਰੇਰਣਾਦਾਇਕ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਅਜ਼ਾਦੀ ਦੀ ਮਹੱਤਤਾ ਦੱਸਦੇ ਹੋਏ ਅਜ਼ਾਦੀ ਘੁਲਾਟੀਆਂ ਬਾਰੇ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੇਸ ਪ੍ਰਤੀ ਵਫ਼ਾਦਾਰੀ , ਮਿਹਨਤ ਤੇ ਸੱਚੀ ਲਗਨ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਫਾਦਰ ਆਂਦਰੇ ਫਰਨਾਂਡਿਜ ਨੇ ਵਿਦਿਆਰਥੀਆਂ ਨੂੰ ਦੇਸ ਦੇ ਅਜ਼ਾਦੀ ਘੁਲਾਟੀਆਂ ਤੋਂ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਬਿਨਾਂ ਕਿਸੇ ਸਵਾਰਥ ਤੋਂ ਦੇਸ ਭਗਤ ਸਾਨੂੰ ਅਜ਼ਾਦ ਕਰਵਾਉਣ ਲਈ ਆਪਣੀ ਆਪ ਕੁਰਬਾਨ ਕਰ ਗਏ। ਕੋਆਰਡੀਨੇਟਰ ਮੈਡਮ ਪ੍ਰੇਮ ਲਤਾ ਅਤੇ ਮੈਡਮ ਅੰਜੂ ਬਾਲਾ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਯੋਗ ਅਗਵਾਈ ਕੀਤੀ। ਡਿਪਟੀ ਹੈੱਡ ਗਰਲ ਨੇ ਪੰਡਾਲ ਵਿੱਚ ਬੈਠੇ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ। ਰਾਸ਼ਟਰੀ ਗੀਤ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।


A truly inspiring celebration of patriotism and the spirit of freedom! 👏 The dedication of the students, teachers and school management is highly appreciated. Such events help our young generation understand the sacrifices of our freedom fighters and inspire them to build a brighter future for our nation.