ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਦੇ ਕਿੰਡਰਗਾਰਟਨ ਵਿੰਗ ਨੇ 13 ਅਗਸਤ2026 ਨੂੰ ਥੀਮ “ਕੁਰਬਾਨੀ ਦਾ ਵਿਰਸਾ, ਭਵਿੱਖ ਦੀ ਆਸ ” ਨਾਲ ਸਵਤੰਤਰਤਾ ਦਿਵਸ ਮਨਾਇਆ । ਜਿਸ ਵਿੱਚ ਜਮਾਤ ਐੱਲ. ਕੇ. ਜੀ. ਤੇ ਜਮਾਤ ਯੂ. ਕੇ. ਜੀ. ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਕਿੰਡਰਗਾਰਟਨ ਵਿੰਗ ਦੇ ਅਧਿਆਪਕਾਂ ਵੱਲੋਂ ਹੱਥੀਂ ਬਣਾਏ ਗਏ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਤੇ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਦਾ ਨਿੱਘਾ ਸਵਾਗਤ ਕੀਤਾ । ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਆਪਣੇ ਅਧਿਆਪਕਾਂ ਵੱਲੋਂ ਬਣਾਈਆਂ ਤਿੰਨ ਰੰਗਾਂ ਦੀਆਂ ਟੋਪੀਆਂ ਤੇ ਬੈਜ ਆਪਣੇ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਤੇ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਨੂੰ ਪਹਿਨਾਏ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਨੰਨ੍ਹੇ ਮੁੰਨੇ ਬੱਚਿਆਂ ਨੇ ਆਪਣੀ ਸਰੀਰਿਕ ਤਾਕਤ , ਅਨੁਸ਼ਾਸ਼ਨ ਅਤੇ ਸੰਤੁਲਨ ਨੂੰ ਪੇਸ਼ ਕਰਦੇ ਹੋਏ ਬਾਲ ਦੇ ਨਾਲ ਮਾਸ ਪੀ. ਟੀ. ਕਰਕੇ ਸਭ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕਰ ਦਿੱਤਾ। ਬੰਦੇ ਮਾਤਰਮ ਗੀਤ ਰਾਹੀਂ ਭਾਰਤ ਮਾਂ ਨੂੰ ਪ੍ਰਣਾਮ ਕਰਦੇ ਹੋਏ ਆਪਣੀ ਮਿੱਟੀ ਨਾਲ ਜੁੜੇ ਰਹਿਣ ਦਾ ਸੱਦਾ ਦਿੰਦੇ ਹੋਏ ਇੱਕ ਖੂਬਸੂਰਤ ਡਾਂਸ ਦੀ ਪੇਸ਼ਕਾਰੀ ਕੀਤੀ । ਛੋਟੇ ਬੱਚਿਆਂ ਨੇ ਮਿੱਟੀ ਦੀ ਮਹੱਤਤਾ ਦੱਸਦੇ ਹੋਏ ਡਾਂਸ ਪੇਸ਼ ਕਰਦੇ ਕਰਦੇ ਆਪਣੇ ਸਤਿਕਾਰ ਯੋਗ ਪ੍ਰਿੰਸੀਪਲ ਨੂੰ ਹੱਥੀਂ ਬਣਾਇਆ ਭਾਰਤ ਦਾ ਨਕਸ਼ਾ ਮਾਡਲ ਦੇ ਰੂਪ ਵਿੱਚ ਭੇਂਟ ਕੀਤਾ। ਮੰਚ ਉੱਤੇ ਛੋਟੇ ਬੱਚੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਮਹਾਤਮਾ ਗਾਂਧੀ, ਮੰਗਲ ਪਾਂਡੇ, ਝਾਂਸੀ ਦੀ ਰਾਣੀ, ਇੰਦਰਾ ਗਾਂਧੀ ਅਤੇ ਹੋਰ ਅਜ਼ਾਦੀ ਘੁਲਾਟੀਏ ਬਣ ਕੇ ਆਏ ਤਾਂ ਪੰਡਾਲ ਦੇਸ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਦੇਸ ਭਗਤੀ ਦਾ ਜ਼ਜਬਾ ਬੱਚਿਆਂ ਦੇ ਚਿਹਰਿਆਂ ਉੱਤੇ ਠਾਠਾਂ ਮਾਰ ਰਿਹਾ ਸੀ। ਮਾਂ ਸੇ ਹੈ ਮਿੱਟੀ ਗੀਤ ਤੇ ਡਾਂਸ ਕਰਨ ਸਮੇਂ ਬੱਚਿਆਂ ਦਾ ਆਪਣੀ ਮਾਂ ਭੂਮੀ ਲਈ ਪਿਆਰ ਝਲਕਾਂ ਮਾਰ ਰਿਹਾ ਸੀ। ਹੈਪੀ ਚਿਲਡਰਨ ਇਨ ਫਰੀ ਇੰਡੀਆ ਗੀਤ ਤੇ ਡਾਂਸ ਪੇਸ਼ ਕਰਦੇ ਹੋਏ ਬੱਚਿਆਂ ਨੇ ਆਪਣੇ ਦੇਸ ਨੂੰ ਮਿਲੀ ਹੋਈ ਅਜ਼ਾਦੀ ਨੂੰ ਬਰਕਰਾਰ ਰੱਖਣ ਲਈ ਸੁਨੇਹਾ ਦਿੱਤਾ। ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਨੇ ਆਪਣੇ ਪ੍ਰੇਰਣਾਦਾਇਕ ਭਾਸ਼ਣ ਰਾਹੀਂ ਬੱਚਿਆਂ ਅਤੇ ਅਧਿਆਪਕਾਂ ਨੂੰ ਦੇਸ ਨੂੰ ਅਜ਼ਾਦ ਕਰਵਾਉਣ ਲਈ ਦਿੱਤੀਆਂ ਕੁਰਬਾਨੀਆਂ ਬਾਰੇ ਵਿਸਥਾਰਪੂਰਵਕ ਦੱਸਿਆ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਚੀ ਲਗਨ ਨਾਲ ਅੱਗੇ ਵਧਣ ਅਤੇ
ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਨੇ ਆਪਣੇ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਦੇਸ ਸੇਵਾ ਦਾ ਜ਼ਜਬਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰਨਾ ਵੀ ਸੱਚੀ ਦੇਸ ਭਗਤੀ ਹੈ। ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਅਣਥੱਕ ਮਿਹਨਤ ਦੀ ਸਲਾਘਾ ਕੀਤੀ। ਉਨ੍ਹਾਂ ਨੇ ਅਧਿਆਪਕਾਂ ਵੱਲੋਂ ਹੱਥੀ ਬਣਾਈਆਂ ਗਈਆਂ ਵਸਤਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਤੁਹਾਡੇ ਇਸ ਅਣਥੱਕ ਉਪਰਾਲੇ ਕਰਕੇ ਛੋਟੇ ਬੱਚਿਆਂ ਨੂੰ ਹੱਥੀਂ ਕਿਰਤ ਕਰਨ ਦੀ ਮਹੱਤਤਾ ਬਾਰੇ ਪਤਾ ਲੱਗਿਆ। ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਵਿਦਿਆਰਥੀਆਂ ਦੀ ਗਰੁੱਪ ਫੋਟੋ ਕੀਤੀ ਗਈ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਕੋਆਰਡੀਨੇਟਰ ਮੈਡਮ ਅੰਜੂ ਬਾਲਾ ਤੇ ਮੈਡਮ ਪ੍ਰੇਮ ਲਤਾ ਨੇ ਯੋਗ ਅਗਵਾਈ ਕੀਤੀ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ।


A truly inspiring celebration of patriotism and the sacrifices behind our freedom! 🇮🇳👏 The students’ performances beautifully reflected the spirit of our nation and the message of hope for the future. Congratulations to the school management, teachers and students for organizing such a meaningful celebration.