ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ, ਰਾਮਪੁਰਾ ਫੂਲ ਵਿੱਚ ਸ੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਪਾਵਨ ਪੁਰਬ ਬੜੇ ਉਤਸ਼ਾਹ, ਸ਼ਰਧਾ ਅਤੇ ਭਗਤੀਮਈ ਮਾਹੌਲ ਵਿੱਚ ਮਨਾਇਆ ਗਿਆ। ਪ੍ਰੋਗਰਾਮ ਦਾ ਸ਼ੁਭ ਆਰੰਭ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਸਨਮੁੱਖ ਦੀਪ ਪ੍ਰਜਵਲਿਤ ਕਰਨ ਅਤੇ ਵੰਦਨਾ ਨਾਲ ਹੋਇਆ।
ਸਕੂਲ ਦੀ ਸ਼ਿਸ਼ੂ ਵਾਟਿਕਾ ਦੇ ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨ ਜਨਮ, ਕੰਸ ਕਾਰਾਗਾਰ ਦ੍ਰਿਸ਼, ਸੁਦਾਮਾ-ਕ੍ਰਿਸ਼ਨ ਮਿਲਾਪ ਅਤੇ ਗੋਵਰਧਨ ਪਰਬਤ ਦੀ ਲੀਲਾ ਦਾ ਸੁੰਦਰ ਅਤੇ ਮਨਮੋਹਕ ਮੰਚਨ ਪੇਸ਼ ਕੀਤਾ। ਨੰਨ੍ਹੇ-ਮੁੰਨੇ ਬੱਚੇ ਰਾਧਾ-ਕ੍ਰਿਸ਼ਨ ਦੀ ਮਨਮੋਹਕ ਵੇਸ਼ਭੂਸ਼ਾ ਵਿੱਚ ਸਾਰਿਆਂ ਲਈ ਖਿੱਚ ਦਾ ਕੇਂਦਰ ਰਹੇ। ਵਿਦਿਆਰਥੀਆਂ ਨੇ ਭਜਨ, ਨ੍ਰਿਤ ਅਤੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ, ਉਨ੍ਹਾਂ ਦੀਆਂ ਲੀਲਾਵਾਂ ਅਤੇ ਆਦਰਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ।
ਪ੍ਰੋਗਰਾਮ ਵਿੱਚ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜ਼ਰ ਸ੍ਰੀ ਗੁਰਪ੍ਰੀਤ ਸਿੰਘ ਗੋਰਾ ਜੀ ਦੀ ਵਿਸ਼ੇਸ਼ ਹਾਜ਼ਰੀ ਰਹੀ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਸ੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਸ੍ਰੀ ਕ੍ਰਿਸ਼ਨ ਜਨਮਾਸ਼ਟਮੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੰਜੀਵ ਕੁਮਾਰ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਂਦਿਆਂ ਸੱਚ, ਧਰਮ ਅਤੇ ਕਰਤੱਵ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਸ਼ਿਸ਼ੂ ਵਾਟਿਕਾ ਦੀ ਇੰਚਾਰਜ਼ ਦੀਦੀ ਨਿਰਮਲਜੀਤ ਕੌਰ ਅਤੇ ਸਮੂਹ ਆਚਾਰਿਆ ਦੀਦੀਆਂ ਹਾਜ਼ਰ ਰਹੀਆਂ।
ਪ੍ਰੋਗਰਾਮ ਦੇ ਅੰਤ ਵਿੱਚ ਸਾਰਿਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਪ੍ਰਤੀ ਆਪਣੀ ਸ਼ਰਧਾ ਅਤੇ ਭਗਤੀ ਪ੍ਰਗਟ ਕਰਦਿਆਂ ਇਸ ਪਾਵਨ ਉਤਸਵ ਦਾ ਆਨੰਦ ਮਾਣਿਆ। ਸਮੁੱਚੇ ਵਿਦਿਆਲੇ ਪਰਿਵਾਰ ਨੇ ਸ੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਪੁਰਬ ਉਤਸ਼ਾਹ, ਉਮੰਗ ਅਤੇ ਭਗਤੀਮਈ ਮਾਹੌਲ ਵਿੱਚ ਮਨਾਇਆ।

