ਰਾਮਪੁਰਾ ਫੂਲ,(ਜਸਵੀਰ ਔਲਖ):
ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਰਾਸ਼ਟਰੀ ਡਾਕਟਰਜ਼ ਡੇ ਮਨਾਇਆ ਗਿਆ। ਇਸ ਮੌਕੇ ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਐਸ.ਐਮ.ਓ ਡਾ ਗੁਰਪ੍ਰੀਤ ਸਿੰਘ ਮਾਹਲ ਨੇ ਹਸਪਤਾਲ ਵਿੱਚ ਕੰਮ ਕਰ ਰਹੇ ਡਾਕਟਰਾਂ ਨੂੰ ਉਨ੍ਹਾਂ ਦੀ ਨਿਸ਼ਕਾਮ ਸੇਵਾ, ਸਮਰਪਣ ਅਤੇ ਮਰੀਜ਼ਾਂ ਦੀ ਸਿਹਤ ਸੰਭਾਲ ਵਿੱਚ ਪਾਏ ਜਾ ਰਹੇ ਮਹੱਤਵਪੂਰਨ ਯੋਗਦਾਨ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਇਸ ਤੋ ਇਲਾਵਾ ਡਾ ਸੌਰਵ ਜੈਨ (ਆਰਥੋ) ਨੇ ਕਿਹਾ ਕਿ ਡਾਕਟਰ ਸਮਾਜ ਦੀ ਸਿਹਤ ਦੀ ਰੱਖਿਆ ਲਈ ਦਿਨ-ਰਾਤ ਸੇਵਾ ਨਿਭਾਉਂਦੇ ਹਨ। ਐਮਰਜੈਂਸੀ ਹਾਲਾਤਾਂ ਸਮੇਤ ਹਰ ਸਥਿਤੀ ਵਿੱਚ ਡਾਕਟਰਾਂ ਵੱਲੋਂ ਨਿਭਾਈ ਜਾਂਦੀ ਜ਼ਿੰਮੇਵਾਰੀ ਕਾਬਿਲ-ਏ-ਤਾਰੀਫ਼ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਰਾਮਪੁਰਾ ਫੂਲ ਵੱਲੋ ਸਾਰੇ ਡਾਕਟਰਾਂ ਨੂੰ ਸਰਟੀਫਿਕੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਚੰਗੀ ਸਿਹਤ ਅਤੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਸਮੂਹ ਸਟਾਫ਼ ਨੇ ਡਾਕਟਰਾਂ ਦੇ ਯੋਗਦਾਨ ਦੀ ਸਰਾਹਨਾ ਕਰਦਿਆਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਰਹਿਣ ਅਤੇ ਲੋੜ ਪੈਣ ‘ਤੇ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਲੈਣ ਦੀ ਅਪੀਲ ਵੀ ਕੀਤੀ। ਇਸ ਮੌਕੇ ਡਾ ਗੁਨਿੰਦਰ ਰੀਤ, ਡਾ ਵਿਸ਼ਵ ਕੌਸਲ, ਡਾ ਨਰੇਸ਼, ਡਾ ਕਿਰਨਦੀਪ ਕੌਰ, ਡਾ ਅਸ਼ੀਸ਼ ਬਜਾਜ, ਡਾ ਖੁਸਦੀਪ, ਡਾ ਧੀਰਜ ਗਰਗ, ਡਾ ਸਵੀਟੀ, ਡਾ ਸੁਵਿਧਾ, ਅਜੇ ਕੁਮਾਰ, ਸੁਨੀਲ ਧੀਰ, ਰਵੀ ਸਪਰਵਾਈਜ਼ਰ, ਰਾਣੀ, ਰਾਹੁਲ, ਰਕੇਸ਼ ਕੁਮਾਰ ਹਾਜ਼ਰ ਰਹੇ।


Rozana Savera is committed to highlighting initiatives that strengthen healthcare and public service. We congratulate the Civil Hospital, Rampura Phul, and all participating nursing professionals for successfully organizing this important training program. Continuous learning and professional development are essential to enhancing patient care and building a stronger healthcare system. We wish all participants continued success in their service to the community.