ਰਾਮਪੁਰਾ ਫੂਲ, (ਜਸਵੀਰ ਔਲਖ):
ਵਾਤਾਵਰਣ ਸੰਭਾਲ ਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਪੰਜਾਬ ਫਾਊਡੇਸ਼ਨ ਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਡ ਐਸੋਸੀਏਸ਼ਨਜ਼ ਆਫ ਪੰਜਾਬ (ਫੈਪ) ਨੇ ਮਿਸ਼ਨ ਹਰਿਆਲੀ 2026 ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਪ੍ਰਾਈਵੇਟ ਸਕੂਲਾਂ ਰਾਹੀਂ 9 ਲੱਖ ਪੌਦੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਸਬੰਧੀ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਡ ਐਸੋਸੀਏਸ਼ਨਜ਼ ਆਫ ਪੰਜਾਬ (ਫੈਪ) ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੂਰੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਮੁਹਿੰਮ ਦਾ ਉਦੇਸ਼ ਕੇਵਲ ਪੌਦੇ ਲਾਉਣਾ ਨਹੀਂ, ਸਗੋਂ ਵਿਦਿਆਰਥੀਆਂ ਤੇ ਮਾਪਿਆਂ ‘ਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਤੇ ਲਾਏ ਪੌਦਿਆਂ ਦੀ ਸੰਭਾਲ ਯਕੀਨੀ ਬਣਾਉਣਾ ਵੀ ਹੈ। ਉਨ੍ਹਾਂ ਦੱਸਿਆਂ ਕਿ ਫਾਊਡੇਸ਼ਨ ਪਿਛਲੇ ਕਈ ਸਾਲਾਂ ਤੋਂ ਲੱਖਾਂ ਪੌਦੇ ਲਾ ਕੇ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਡਾਕਟਰ ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਮਿਸ਼ਨ ਤਹਿਤ 5 ਤੋਂ 15 ਜੁਲਾਈ 2026 ਤੱਕ ਹਰ ਵਿਦਿਆਰਥੀ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਇੱਕ ਪੌਦਾ ਲਾਏਗਾ, ਜਦਕਿ ਹਰ ਸਕੂਲ ਆਪਣੇ ਕੈਂਪਸ ਜਾਂ ਹੋਰ ਉਚਿਤ ਥਾਵਾਂ ਤੇ ਪੌਦੇ ਲਾਉਣ ਦੀ ਸਲਾਹ ਦਿੱਤੀ ਗਈ ਹੈ। ਮੁਹਿੰਮ ਦੀ ਪਾਰਦਰਸ਼ਤਾ ਲਈ ਵਿਦਿਆਰਥੀ ਆਪਣੇ ਲਾਏ ਪੌਦੇ ਦੀ ਤਸਵੀਰ ਤੇ ਸਥਾਨ ਦੀ ਜਾਣਕਾਰੀ ਨਿਰਧਾਰਿਤ ਪੋਰਟਲ ਤੇ ਅਪਲੋਡ ਕਰਨਗੇ। ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ, ਜਦਕਿ ਸਕੂਲਾਂ ਨੂੰ ਅੰਦਰੂਨੀ ਮੁਲਾਂਕਣ ਚ ਅੰਕ ਦੇਣ ਅਤੇ ਪੌਦਿਆ ਦੀ ਲਗਾਤਾਰ ਸੰਭਾਲ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਕਿਹਾ ਗਿਆ ਹੈ। ਲੋਕਾਂ ‘ਚ ਜਾਗਰੁਕਤਾ ਫੈਲਾਉਣ ਲਈ ਪਾਣੀ ਬਚਾਓ ਰੁੱਖ ਲਗਾਓ ਸੰਦੇਸ਼ ਵਾਲੇ ਵਿਸ਼ੇਸ ਵਿਨਾਇਲ ਸਟਿੱਕਰ ਪੰਜਾਬ ਦੀਆਂ 5000 ਸਕੂਲ ਬੱਸਾਂ ਤੇ ਲਗਾਏ ਜਾਣਗੇ। ਇਸ ਤੋਂ ਇਲਾਵਾ 50 ਸਕੂਲਾਂ ‘ਚ ਗੁਰੂ ਨਾਨਕ ਬਗੀਚੀ ਮਾਡਲ ਅਨੁਸਾਰ ਬਗੀਚੇ ਵਿਕਸਿਤ ਕੀਤੇ ਜਾਣਗੇ। ਜਦਕਿ 100 ਸਕੂਲਾਂ ‘ਚ ਰੇਨ ਵਾਟਰ ਰੀਚਾਰਜ ਪ੍ਰਾਜੈਕਟ ਸਥਾਪਿਤ ਕੀਤੇ ਜਾਣਗੇ। ਜਿਸ ਨਾਲ ਭੂਜਲ ਪੱਧਰ ਸੁਧਾਰਨ ਅਤੇ ਜਲ ਸੰਭਾਲ ਨੂੰ ਉਤਸ਼ਾਹ ਮਿਲੇਗਾ। ਡਾਕਟਰ ਜਗਜੀਤ ਸਿੰਘ ਧੂਰੀ ਨੇ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲਾਂ ਦੇ ਸਮੂਹ ਸਕੂਲ ਪ੍ਰਬੰਧਕਾਂ, ਪ੍ਰਿੰਸੀਪਲਾਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਨੂੰ ਵੱਧ ਤੋਂ ਵੱਧ ਭਾਗੀਦਾਰੀ ਦੀ ਅਪੀਲ ਕਰਦਿਆਂ ਕਿਹਾ ਕਿ ਮਿਸ਼ਨ ਹਰਿਆਲੀ 2026 ਨੂੰ ਲੋਕ ਅੰਦੋਲਨ ਬਣਾ ਕੇ ਪੰਜਾਬ ਨੂੰ ਹਰਿਆਂ ਭਰਿਆ ਅਤੇ ਵਾਤਾਵਰਣ ਪੱਖੋਂ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨਾਲ ਇਸ ਸਮੇਂ ਬਠਿੰਡਾ ਕੋਰ ਕਮੇਟੀ ਮੈਂਬਰ ਰੋਹਿਤ ਗਰਗ ਅਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਸਮੂਹ ਮੈਂਬਰ ਹਾਜ਼ਿਰ ਸਨ। ਇਸ ਮੌਕੇ ਰੋਹਿਤ ਗਰਗ ਚੇਅਰਮੈਨ ਗੁਰੂਕੁਲ ਇੰਟਰਨੈਸ਼ਨਲ ਸਕੂਲ ਭਾਈ ਰੂਪਾ ਨੇ ਜਾਣਕਾਰੀ ਦਿੱਤੀ ਕਿ ਇਸ ਮਹਿਮ ਵਿੱਚ ਗੁਰੂਕੁਲ ਇੰਟਰਨੈਸ਼ਨਲ ਸਕੂਲ ਭਾਈ ਰੂਪਾ ਦਾ ਹਰ ਵਿਦਿਆਰਥੀਆਂ ਅਤੇ ਹਰ ਅਧਿਆਪਕ ਇਸ ਮਿਸ਼ਨ ਤਹਿਤ ਘਟੋ ਘੱਟ ਪੰਜ ਪੌਦੇ ਲਗਾਏਗਾ ਅਤੇ ਉਹਨਾਂ ਦੀ ਲਗਾਤਾਰ ਸੰਭਾਲ ਕਰੇਗਾ। ਰੋਹਿਤ ਗਰਗ ਨੇ ਅੱਗੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦਾ ਹਰ ਸਕੂਲ ਇਸ ਮਿਸ਼ਨ ਵਿੱਚ ਪੂਰਨ ਸਹਿਯੋਗ ਦੇਵੇਗਾ।


“At Rozana Savera, we are proud to highlight initiatives like Mission Hariyali 2026 that promote environmental responsibility and community participation. Such campaigns inspire students, educators, and citizens to contribute towards a greener Punjab. We extend our best wishes to everyone involved in making this mission a success and encourage every individual to plant and protect trees for a sustainable future.”*