ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਗਏ ਬਰਨਾਲਾ-ਮਲੇਰਕੋਟਲਾ ਖੇਤਰੀ ਯੁਵਕ ਲੋਕ ਮੇਲੇ ਵਿੱਚ ਕਾਲਜ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ, ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਰਾਮਪੁਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਇਹ ਯੁਵਕ ਮੇਲਾ ਮਿਤੀ 22 ਤੋਂ 25 ਅਕਤੂਬਰ 2026 ਤੱਕ ਦੇਸ਼ ਭਗਤ ਕਾਲਜ, ਬਰੜਵਾਲ (ਧੂਰੀ) ਵਿਖੇ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ, ਹੁਨਰ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਮੇਲੇ ਵਿੱਚ ਰਾਮਪੁਰਾ ਫੂਲ ਕਾਲਜ ਦੇ ਮੁਖੀ ਡਾ. ਨੀਤਿਕਾ ਬਾਂਸਲ ਜੀ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੇ ਲਗਭਗ 10 ਵੱਖ-ਵੱਖ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਕਾਲਜ ਦੇ ਬੀ.ਟੈਕ (ਸੀ.ਐੱਸ.ਈ.) ਪਹਿਲੇ ਸਾਲ ਦੇ ਹੋਣਹਾਰ ਵਿਦਿਆਰਥੀ ਅਨਮੋਲਦੀਪ ਸਿੰਘ ਸੌਂਦ ਨੇ ਕਾਰਟੂਨਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਵਿਸ਼ੇਸ਼ ਪ੍ਰਾਪਤੀ ਆਪਣੇ ਨਾਮ ਕੀਤੀ।
ਇਸ ਪ੍ਰਾਪਤੀ ਦੀ ਖਾਸ ਗੱਲ ਇਹ ਰਹੀ ਕਿ ਅਨਮੋਲਦੀਪ ਸਿੰਘ ਸੌਂਦ ਨੇ ਕਾਰਟੂਨਿੰਗ ਮੁਕਾਬਲੇ ਵਿੱਚ ਭਾਗ ਲੈਣ ਵਾਲੇ 18 ਆਰਟਸ ਦੇ ਵਿਦਿਆਰਥੀਆਂ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਲ ਕੀਤਾ। ਵਿਗਿਆਨ ਵਿਸ਼ੇ ਨਾਲ ਸਬੰਧਤ ਬੀ.ਟੈਕ ਦੇ ਵਿਦਿਆਰਥੀ ਵੱਲੋਂ ਕਲਾ ਦੇ ਖੇਤਰ ਵਿੱਚ ਅਜਿਹੀ ਸ਼ਾਨਦਾਰ ਪ੍ਰਾਪਤੀ ਕਰਨਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ।
ਅਨਮੋਲਦੀਪ ਸਿੰਘ ਦੀ ਇਸ ਕਾਮਯਾਬੀ ਨੇ ਸਾਬਤ ਕਰ ਦਿੱਤਾ ਹੈ ਕਿ ਪ੍ਰਤਿਭਾ ਕਿਸੇ ਇੱਕ ਵਿਸ਼ੇ ਜਾਂ ਖੇਤਰ ਦੀ ਮੁਹਤਾਜ ਨਹੀਂ ਹੁੰਦੀ। ਜੇਕਰ ਵਿਦਿਆਰਥੀ ਵਿੱਚ ਲਗਨ, ਮਿਹਨਤ ਅਤੇ ਹੁਨਰ ਹੋਵੇ ਤਾਂ ਉਹ ਕਿਸੇ ਵੀ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕਦਾ ਹੈ।
ਇਸ ਪ੍ਰਾਪਤੀ ਨਾਲ ਜਿੱਥੇ ਵਿਦਿਆਰਥੀ ਨੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ, ਉੱਥੇ ਹੀ ਕਾਲਜ ਅਤੇ ਇਲਾਕੇ ਦਾ ਨਾਮ ਵੀ ਰੌਸ਼ਨ ਕੀਤਾ ਹੈ।
ਅਨਮੋਲਦੀਪ ਸਿੰਘ ਸੌਂਦ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਬਹੁਤ-ਬਹੁਤ ਮੁਬਾਰਕਾਂ ਅਤੇ ਭਵਿੱਖ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ! 💐
ਅਜਿਹੇ ਹੋਣਹਾਰ ਨੌਜਵਾਨ ਹੀ ਪੰਜਾਬ ਦਾ ਮਾਣ ਅਤੇ ਭਵਿੱਖ ਹਨ।


Heartiest congratulations to Anmoldeep Singh Sandhu on securing first position in the Karate competition at the Gurukul Mela. This outstanding achievement reflects his dedication, discipline, perseverance, and commitment to excellence.
On behalf of Rozana Savera Newspaper, I extend my best wishes to him for continued success and many more achievements in the future. We are proud to highlight the accomplishments of talented young individuals who inspire their communities.
**Amanpreet Kaur**
Marketing Coordinator
Rozana Savera Newspaper