
ਜਲੰਧਰ : ਜਲੰਧਰ ’ਚ ਕੋਰੋਨਾ ਵਾਇਰਸ ਦੀ ਗੱਲ ਕੀਤੀ ਜਾਵੇ ਤਾਂ ਮਾਮਲਿਆਂ ’ਚ ਕੋਈ ਵੀ ਗਿਰਾਵਟ ਨਹੀਂ ਦੇਖ਼ੀ ਜਾ ਰਹੀ ਹੈ। ਰੋਜ਼ਾਨਾ ਜ਼ਿਲ੍ਹੇ ’ਚ 500 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਹੀ ਮ੍ਰਿਤਕਾਂ ਦਾ ਆਂਕੜਾ ਵੀ ਰੋਜ਼ਾਨਾ ਵੱਧ ਰਿਹਾ ਹੈ। ਇਸ ਦੀ ਰੋਕਥਾਮ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਵੇਂ-ਨਵੇਂ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਨ੍ਹਾਂ ’ਚੋਂ ਸਭ ਤੋਂ ਪਹਿਲਾਂ ਜਲੰਧਰ ’ਚ ਡਿਪਟੀ ਕਮਿਸ਼ਨਰ ਵਲੋਂ ਵਿਆਹ, ਜਾਂ ਹੋਰ ਸਮਾਗਮ ’ਚ 10 ਤੋਂ ਵੱਧ ਲੋਕਾਂ ਨੂੰ ਮਨਜ਼ੂਰੀ ਨਹੀਂ ਹੈ। ਪਰ ਜਲੰਧਰ ਤੋਂ ਇਕ ਅਜਿਹੀ ਤਸਵੀਰ ਵੀ ਦੇਖ਼ਣ ਨੂੰ ਮਿਲ ਰਹੀ ਹੈ, ਜਿੱਥੇ ਕੋਰੋਨਾ ਵਾਇਰਸ ਨੂੰ ਖ਼ੁਦ ਹੀ ਸੱਦਾ ਦਿੱਤਾ ਜਾ ਰਿਹਾ ਹੈ।

ਜੀ ਹਾਂ ਜਲੰਧਰ ਦੇ ਸਿਵਲ ਹਸਪਤਾਲ ’ਚ ਕੋਰੋਨਾ ਵੈਕਸੀਨੇਸ਼ਨ ਦੇ ਲਈ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਇਨ੍ਹਾਂ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨ ਦੀ ਵੀ ਲਾਪਰਵਾਹੀ ਵੀ ਦੇਖੀ ਜਾ ਰਹੀ ਹੈ, ਜਿੱਥੇ ਵੈਕਸੀਨ ਦੇ ਲਈ ਅਜਿਹੇ ਪ੍ਰਬੰਧ ਹਨ। ਇੱਥੇ ਸੋਸ਼ਲ ਡਿਸਟੈਂਸਿਗ ਦੀ ਕੋਈ ਵੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ, ਇੰਨਾ ਹੀ ਨਹੀਂ ਲੋਕਾਂ ਨੇ ਮਾਸਕ ਵੀ ਢੰਗ ਨਾਲ ਨਹੀਂ ਪਾਏ ਹੋਏ। ਇਹ ਤਸਵੀਰਾਂ ਦੇਖ ਕੇ ਤੁਸੀਂ ਖ਼ੁਦ ਹੀ ਸਮਝ ਸਕਦੇ ਹੋ ਕਿ ਜਲੰਧਰ ’ਚ ਕੋਰੋਨਾ ਦੇ ਖ਼ਿਲਾਫ ਲੋਕ ਅਤੇ ਪ੍ਰਸ਼ਾਸਨ ਕਿਵੇਂ ਜੰਗ ਲੜ ਰਹੇ ਹਨ।