ਰਾਮਪੁਰਾ ਫੂਲ ( ਜਸਵੀਰ ਔਲਖ )
ਬਾਬਾ ਮੋਨੀ ਜੀ ਗਰੁੱਪ ਆਫ ਕਾਲਜ਼ਿਜ, ਲਹਿਰਾ ਮੁਹੱਬਤ (ਬਠਿੰਡਾ) ਦੇ ਜੂਨੀਅਰ ਵਿਦਿਆਰਥੀਆਂ ਵੱਲੋਂ ਸੀਨੀਅਰ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ ਮੌਕੇ ਸਮਾਗਮ ਦੀ ਸ਼ੁਰੂਆਤ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸ. ਲਖਵੀਰ ਸਿੰਘ ਸਿੱਧੂ ਵੱਲੋਂ ਬਾਬਾ ਮੋਨੀ ਜੀ ਮਹਾਰਾਜ ਦੇ ਸਰੂਪ ਅੱਗੇ ਜੋਤ ਜਗਾ ਕੇ ਕੀਤੀ। ਇਸ ਮੌਕੇ ਸੰਸਥਾ ਦੇ ਐਡਮਨਿਸਟ੍ਰੇਟਿਵ ਸ: ਕੁਲਵੀਰ ਸਿੰਘ ਸਿੱਧੂ ਹਾਜ਼ਰ ਸਨ। ਕਾਲਜ ਦੇ ਡਾਇਰੈਕਟਰ ਸਾਹਿਬਾਨ ਸ: ਕੇਸਰ ਸਿੰਘ ਧਲੇਵਾਂ ਨੇ ਵਿਦਿਆਰਥੀਆਂ ਨੂੰ ਸ਼ੋਸਲ ਸਾਈਟਾਂ ਤੋਂ ਦੂਰ ਰਹਿ ਕੇ ਕਿਤਾਬਾਂ ਨਾਲ ਸਾਂਝ ਪਾਉਣ ਦਾ ਸੁਨੇਹਾ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਗੀਤ, ਭੰਗੜਾ, ਸਕਿੱਟ, ਨਾਟਕ, ਰਾਂਹੀ ਖੂਬ ਰੰਗ ਬੰਨਿਆ। ਕਾਲਜ ਦੀਆਂ ਵਿਦਿਆਰਥਣਾਂ ਹੁਸਨਪ੍ਰੀਤ ਕੌਰ, ਜਸ਼ਨਦੀਪ ਕੋਰ ਅਤੇ ਜਸ਼ਨਜੋਤ ਕੌਰ ਨੇ ਸਟੇਜ ਅਤੇ ਪ੍ਰੋ. ਅਮਰਜੋਤ ਕੌਰ, ਪ੍ਰੋ. ਗੁਰਵਿੰਦਰ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ। ਮਿਸ ਫੇਅਰਵੈੱਲ ਦਾ ਤਾਜ ਬਲਜੀਤ ਕੌਰ (ਬੀ.ਏ.) , ਜਸ਼ਨਦੀਪ ਕੌਰ (ਬੀ.ਐੱਡ.) ਅਤੇ ਜਸਪ੍ਰੀਤ ਕੌਰ (ਬਾਰ੍ਹਵੀਂ) ਦੇ ਸਿਰ ਸਜਾਇਆ ਗਿਆ। ਸਮਾਪਤੀ ਤੇ ਬੀ.ਐੱਡ.ਭਾਗ-ਦੂਜਾ ਦੀ ਵਿਦਿਆਰਥਣ ਜਸ਼ਨਦੀਪ ਕੌਰ ਵੱਲੋਂ ਆਪਣੇ ਜੂਨੀਅਰ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਭਾਗਿਆ ਲਕਸ਼ਮੀ, ਵਾਇਸ ਪ੍ਰਿੰਸੀਪਲ ਕਰਮਵੀਰ ਕੌਰ, ਡਿਗਰੀ ਕਾਲਜ ਦੇ ਪ੍ਰਿੰਸੀਪਲ ਅਮਨਿੰਦਰ ਕੌਰ ਅਤੇ ਐਜ਼ੂਕੇਸ਼ਨ ਕਾਲਜ ਦੇ ਵਾਇਸ ਪ੍ਰਿੰਸੀਪਲ ਦਿਨੇਸ਼ ਕੁਮਾਰ ਜੀ ਹਾਜ਼ਰ ਸਨ। ਇਸ ਤੋਂ ਇਲਾਵਾ ਪ੍ਰੋ. ਮੋਨਿਕਾ ਗਰਗ, ਪ੍ਰੋ. ਵਰਿੰਦਰ ਸਿੰਘ, ਪ੍ਰੋ. ਰੁਪਿੰਦਰ ਸਿੰਘ, ਪ੍ਰੋ. ਰਮਨਦੀਪ ਕੌਰ, ਪ੍ਰੋ. ਲਖਵੀਰ ਕੌਰ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਹਰਮਨਪ੍ਰੀਤ ਕੌਰ, ਪ੍ਰੋ. ਦਲਜੀਤ ਕੌਰ, ਪ੍ਰੋ. ਵਰਦੀਪ ਕੌਰ, ਪ੍ਰੋ. ਪਰਦੀਪ ਕੌਰ, ਪ੍ਰੋ. ਰਣਜੀਤ ਕੌਰ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

