ਰਾਮਪੁਰਾ ਫੂਲ/ਬਠਿੰਡਾ (ਜਸਵੀਰ ਔਲਖ)-
ਆਪਣੀਆਂ ਸੇਵਾਵਾਂ ਨੂੰ ਇਮਾਨਦਾਰੀ ਤੇ ਵਫਾਦਾਰੀ ਨਾਲ ਨਿਭਾਉਣ ਦੇ ਨਾਲ ਜਾਂਣੇ ਜਾਂਦੇ ਕਾਰਜ ਸਾਧਕ ਅਫਸਰ ਸ੍ਰੀ ਤਰੁਣ ਕੁਮਾਰ ਨੂੰ ਨਗਰ ਕੌਸਲ ਰਾਮਪੁਰਾ ਫੂਲ ਦੇ ਨਾਲ ਨਗਰ ਪੰਚਾਇਤ ਨਥਾਨਾ, ਲਹਿਰਾ ਮਹੁੱਬਤ, ਨਗਰ ਕੌਸਲ ਗੋਨਿਆਣਾ ਮੰਡੀ, ਭੁੱਚੋ ਮੰਡੀ ਅਤੇ ਰਾਮਾ ਮੰਡੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਸਬੰਧੀ ਬਦਾਇਦਾ ਤੌਰ ਤੇ ਸਥਾਨਿਕ ਸਰਕਾਰਾਂ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਵਲੋਂ ਇੱਕ ਪੱਤਰ ਜਾਰੀ ਕਰਦੇ ਹੋਏ ਉਨ੍ਹਾਂ ਦੀ ਸੇਵਾਵਾਂ ਹੋਰਨਾਂ ਸਹਿਰਾਂ ਵਿੱਚ ਵੀ ਦੇਣ ਦਾ ਫੈਸਲਾ ਲਿਆ ਹੈ। ਦੱਸਣਯੋਗ ਹੈ ਕਿ ਤਰੁਣ ਕੁਮਾਰ ਆਪਣੇ ਕੰਮ ਪ੍ਰਤੀ ਵਫਾਦਾਰ ਹੀ ਨਹੀਂ ਸਗੋਂ ਹਰ ਇੱਕ ਸ਼ਹਿਰੀ ਦੀ ਮਮੂਲੀ ਗੱਲ ਨੂੰ ਵੀ ਧਿਆਨ ਨਾਲ ਸੁਣਦੇ ਹੋਏ ਤਰੁੰਤ ਕਾਰਵਾਈ ਅਮਲ ਵਿੱਚ ਲਿਆਉਦੇ ਹਨ ਤਾਂ ਜੋ ਵੱਧ ਤੋਂ ਵੱਧ ਆਂਮ ਲੋਕਾਂ ਨੂੰ ਸਹੂਲਤ ਮਿਲ ਸਕੇ। ਸੋ ਹੁਣ ਕਾਰਜ ਸਾਧਕ ਅਫਸਰ ਤਰੁਣ ਕੁਮਾਰ ਰਾਮਪੁਰਾ ਫੂਲ ਦੇ ਨਾਲ ਨੇੜਲੇ ਸਹਿਰਾਂ ਵਿੱਚ ਵੀ ਆਪਣੀਆਂ ਸੇਵਾਵਾਂ ਦੇਣਗੇ ਤਾਂ ਜੋ ਹਰ ਇੱਕ ਸ਼ਹਿਰੀ ਦਾ ਰੁਕਿਆ ਕੰਮ ਹੋ ਸਕੇ।

