
ਮਹਿਰਾਜ (ਸੁਖਪਾਲ ਟੀਨੀ) – ਲੋਹ ਟਿੱਲਾ ਬਾਬਾ ਰੂਪ ਰਾਮ ਪ੍ਰਬੰਧਕ ਕਮੇਟੀ (ਪ੍ਰਾਚੀਨ ਜੈ ਦੁਰਗਾ ਸ਼ਕਤੀ ਮੰਦਿਰ) ਮਹਿਰਾਜ ਵਲੋਂ ਇਲਾਕੇ ਦੇ ਸਹਿਯੋਗ ਨਾਲ ਮਹਾਂਮਾਈ ਦਾ ਵਿਸ਼ਾਲ ਜਾਗਰਣ ਮੰਦਿਰ ਮਹਿਰਾਜ ਵਿਖੇ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਪ੍ਰਮੁੱਖ ਸਖਸੀਅਤਾਂ ਦੇ ਨਾਲ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ। ਕਾਂਸਲ ਡੈਕੋਰੇਸ਼ਨ ਕਾਲੀ ਨੇ ਬਿਜਲੀ ਦੀਆਂ ਰੰਗ- ਬਰੰਗੀਆਂ ਲੜੀਆਂ ਨਾਲ ਮੰਦਿਰ ਨੂੰ ਸਜਾਇਆ ਗਿਆ। ਜਾਗਰਣ ਦੀ ਸ਼ੁਰੂਆਤ ਜਸਕਰਨ ਬਾਂਸਲ, ਜੱਸੀ ਬਾਬਾ ਜੀ ਨੇ ਜੋਤੀ ਪ੍ਰਚੰਡ ਕਰਕੇ ਕੀਤੀ। ਕ੍ਰਿਸਨਾ ਜਾਗਰਣ ਮੰਡਲੀ, ਨਰੇਸ਼ ਕੁਮਾਰ ਅਤੇ ਜੱਸੀ ਬਾਬਾ ਜੀ,ਵਿਪਲ ਸ਼ਰਮਾ, ਗੋਰਾ ਤਪਾ ਨੇ ਮਾਤਾ ਰਾਣੀ ਦੀਆਂ ਸੁੰਦਰ-ਸੁੰਦਰ ਭੇਟਾਂ ਦਾ ਗੁਣਗਾਣ ਕਰਕੇ ਸਰਧਾਲੂਆਂ ਨੂੰ ਝੂਮਣ ਲਾ ਦਿੱਤਾ ਦੌਰਾਨ ਵੱਖ-ਵੱਖ ਝਲਕੀਆਂ ’ਚ ਯਸ ਢੀਗਰਾ ਦੀ ਪੇਸ਼ਕਾਰੀ ਨੇ ਸਭ ਨੂੰ ਭਾਵੁਕ ਕਰ ਦਿੱਤਾ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਨੀਸ ਕੁਮਾਰ ਮਹਿਰਾਜ ਨੇ ਸਾਰਿਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਸਾਨੂੰ ਮਹਾਂਮਾਈ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਬਣਾਈ ਰੱਖਣਾ ਚਾਹੀਦਾ ਹੈ। ਪ੍ਰਬੰਧਕ ਕਮੇਟੀ ਵਲੋਂ ਸਖਸੀਅਤਾਂ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨ੍ਤਿ ਕੀਤਾ ਗਿਆ। ਸੰਗਤਾਂ ਲਈ ਮਾਤਾ ਜੀ ਦਾ ਭੰਡਾਰਾ ਨੋ ਨਰਾਤੇ ਅਤੇ ਨੋ ਦਿਨ ਅਤੁੱਟ ਵਰਤਾਇਆ ਗਿਆ, ਜਿਸ ਵਿਚ ਵਿਸ਼ੇਸ ਯੋਗਦਾਨ ਮਰਹੂਮ ਲਾਲਾ ਕ੍ਰਿਸਨ ਗੋਪਾਲ ਭੱਠੇ ਵਾਲਿਆ ਦੇ ਚਾਰੇ ਪੁੱਤਰ ਰਾਜਪਾਲ, ਅਮ੍ਰਿੰਤਪਾਲ, ਗੋਰਾ ਲਾਲਾ, ਬਿੰਦਰ ਪਾਲ ਦਾ ਰਿਹਾ। ਇਸ ਮੌਕੇ ਸੁਰਿੰਦਰ ਕੁਮਾਰ ਪੱਤਰਿਆ ਵਾਲੇ, ਕਾਲਾ ਸੇਠ, ਪ੍ਰਿੰਕੀ ਭੂਆ, ਵਿਪਨ ਕੁਮਾਰ। ਸੋਨੂੰ ਕੁਮਾਰ, ਗੌਰਵ ਅਰੋੜਾ, ਹੈਪੀ ਬੁੱਗਰਾ ਵਾਲੇ, ਸਮੂਹ ਨੈਣਾ ਦੇਵੀ ਲੰਗਰ ਕਮੇਟੀ, ਰਾਜੀਵ ਕੁਮਾਰ, ਅੰਕੁਸ਼ ਗਰਗ, ਚੇਅਰਮੈਨ ਟੀਨਾ, ਹਨੀ ਸਿੰਗਲਾ, ਜੈਪਾਲ, ਪੰਨਾ ਲਾਲ, ਹਨੀ ਸੇਠ, ਰਮੇਸ਼ ਰਾਜਸਥਾਨੀ, ਉਮਪ੍ਰਕਾਸ ਰਾਈਸ ਸਿੰਘ ਨਗਰ, ਲਵਲੀ ਤਪੇ ਵਾਲੇ, ਦੀਪਾ ਕੱਪੜੇ ਵਾਲਾ, ਗਗਨ ਰਾਣੀ, ਹਰਭਜਨ ਸਿੰਘ, ਕੇਵਲ ਸਿੰਘ, ਠਾਣਾ ਸਿੰਘ, ਹੈਪੀ ਸਿੰਗਲਾ, ਤੋਤਾ ਰਾਮ, ਅਭੀ ਕੁਮਾਰ, ਆਸ਼ੂ, ਬਿੱਟੂ ਸੇਠ, ਰਾਜੂ ਖੱਦਰ ਭੰਡਾਰ, ਟਿੱਕੂ ਸੇਠ, ਸੋਮਨਾਥ, ਗੋਲਡੀ ਜਵੈਲਰ, ਅੰਮ੍ਰਿਤਪਾਲ ਸਿੰਘ, ਜੋਸੀ ਸਿੰਘ, ਅਮਨਦੀਪ ਸਿੰਘ, ਪੁਜਾਰੀ ਹੇਮੰਤ ਸਰਮਾ, ਰਾਜ ਕੁਮਾਰ ਮਾਡੀਕੇ, ਡਾ ਚਿਮਨ ਲਾਲ, ਸਤਪਾਲ, ਸੰਧੂ ਟਰਾਸਫਾਰਮਰ, ਰਾਜੂ ਹਲਵਾਈ, ਪ੍ਰਸੋਤੀ ਬਾਬਾ, ਜੋਨੀ ਸੇਠ, ਸ਼ਿਵ ਕੁਮਾਰ, ਕਾਕਾ ਰਾਮ, ਦੇਵ ਕਿਸਨ ਕੇ, ਜੱਗਾ ਸਰਮਾ, ਹੈਪੀ, ਜਸਪ੍ਰੀਤ, ਅਮਰੀਕ ਹਲਵਾਈ, ਸਕਤੀ ਟੈਟ ਹਾਉਸ, ਦਾਰਾ ਸਿੰਘ ਤੇ ਅਮਰੀਕ ਸਿੰਘ ਆਦਿ ਹਾਜਰ ਸਨ।