ਰਾਮਪੁਰਾ ਫੂਲ-
ਸਿੱਖਿਆ ਦੇ ਖੇਤਰ ਵਿੱਚ ਵੱਡੀ ਉਪਲਬਧੀ ਹਾਸਲ ਕਰਦਿਆਂ ਦੂਨ ਸੀਨੀ. ਸੈਕੰ. ਪਬਲਿਕ ਸਕੂਲ, ਕਰਾੜਵਾਲਾ ਨੇ ਇਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਸਕੂਲ ਦੀ ਦੂਰਦਰਸ਼ੀ ਅਤੇ ਮਜ਼ਬੂਤ ਲੀਡਰਸ਼ਿਪ—ਡਾ. ਚਰਨਜੀਤ ਕੌਰ ਢਿੱਲੋਂ (ਚੇਅਰਪਰਸਨ), ਮਿਸ ਨੀਤਿਸ਼ ਸੋਢੀ (ਪ੍ਰਿੰਸੀਪਲ) ਅਤੇ ਸ. ਮਨਪ੍ਰੀਤ ਸਿੰਘ (ਵਾਇਸ ਪ੍ਰਿੰਸੀਪਲ)—ਨੂੰ ਮਸ਼ਹੂਰ ਹਮਿੰਗਬਰਡ ਓਲੰਪਿਅਡ ਫਾਊਂਡੇਸ਼ਨ ਵੱਲੋਂ “ਏਸ਼ੀਆਜ਼ ਫਾਇਨਸਟ ਐਜੂਕੇਟਰ 2025-26” ਐਵਾਰਡ ਨਾਲ ਨਿਵਾਜਿਆ ਗਿਆ ਹ
ਇਹ ਸਨਮਾਨ ਸਿਰਫ ਇੱਕ ਉਪਲਬਧੀ ਨਹੀਂ, ਸਗੋਂ ਉਸ ਸਮਰਪਣ, ਮਿਹਨਤ ਅਤੇ ਉੱਚੀ ਸੋਚ ਦੀ ਮਿਸਾਲ ਹੈ, ਜੋ ਸਕੂਲ ਨੂੰ ਹਰ ਰੋਜ਼ ਨਵੀਆਂ ਉਚਾਈਆਂ ਤੱਕ ਲੈ ਕੇ ਜਾਂਦੀ ਹੈ। ਦੂਨ ਸਕੂਲ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਉਹ ਸਿਰਫ ਮਿਆਰ ਪੂਰੇ ਕਰਨ ਤੱਕ ਸੀਮਿਤ ਨਹੀਂ, ਬਲਕਿ ਨਵੇਂ ਮਿਆਰ ਸਥਾਪਿਤ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ।
ਸਕੂਲ ਦੀ ਚੇਅਰਪਰਸਨ ਡਾ. ਚਰਨਜੀਤ ਕੌਰ ਢਿੱਲੋਂ ਨੇ ਇਸ ਉਪਲਬਧੀ ਨੂੰ ਸਕੂਲ ਦੇ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਮਰਪਿਤ ਕਰਦਿਆਂ ਕਿਹਾ, “ਇਹ ਸਾਡੀ ਸਾਂਝੀ ਜਿੱਤ ਹੈ। ਸਾਰਿਆਂ ਦੀ ਮਿਹਨਤ ਅਤੇ ਸਹਿਯੋਗ ਨਾਲ ਹੀ ਇਹ ਮਕਾਮ ਹਾਸਲ ਹੋਇਆ ਹੈ।”
ਉਨ੍ਹਾਂ ਨੇ ਕਿਹਾ ਕਿ ਇਹ ਸਨਮਾਨ ਸਿੱਖਿਆ ਜਗਤ ਲਈ ਇੱਕ ਪ੍ਰੇਰਣਾ ਹੈ ਅਤੇ ਦਰਸਾਉਂਦਾ ਹੈ ਕਿ ਜਦੋਂ ਜਜ਼ਬਾ ਅਤੇ ਦ੍ਰਿੜ ਨਿਸ਼ਚੇ ਇਕੱਠੇ ਹੋਣ, ਤਾਂ ਕੋਈ ਵੀ ਮੰਜਿਲ ਦੂਰ ਨਹੀਂ ਰਹਿੰਦੀ।

