ਰਾਮਪੁਰਾ ਫੂਲ (ਬਠਿੰਡਾ): ਸੇਂਟ ਜੇਵਿਅਰ ਸਕੂਲ, ਰਾਮਪੁਰਾ ਫੂਲ ਵੱਲੋਂ CBSE 10ਵੀਂ ਕਲਾਸ ਦੇ ਨਤੀਜੇ 2025-2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100% ਰਿਜਲਟ ਹਾਸਲ ਕੀਤਾ ਗਿਆ ਹੈ। ਸਕੂਲ ਦੇ ਕੁੱਲ 181 ਵਿਦਿਆਰਥੀ ਪਰੀਖਿਆ ਵਿੱਚ ਸ਼ਾਮਲ ਹੋਏ ਅਤੇ ਸਾਰੇ ਦੇ ਸਾਰੇ ਪਾਸ ਹੋਏ, ਜੋ ਕਿ ਇਲਾਕੇ ਲਈ ਮਾਣ ਵਾਲੀ ਗੱਲ ਹੈ।
ਨਤੀਜਿਆਂ ਵਿੱਚ ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ। ਕੁਨਾਲ ਬਾਂਸਲ ਨੇ 99.4% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸਾਖਸ਼ਮ ਬਤਰਾ 99.2% ਨਾਲ ਦੂਜੇ ਅਤੇ ਸਾਖਸ਼ਮ ਗਰਗ 99% ਨਾਲ ਤੀਜੇ ਸਥਾਨ ‘ਤੇ ਰਹੇ। ਇਸ ਤੋਂ ਇਲਾਵਾ ਅਵਿਨਾਸ਼ ਸ਼ਰਮਾ, ਪ੍ਰਭਸ਼ਾਨ ਕੌਰ, ਗੁਰਸੀਸ ਕੌਰ ਅਤੇ ਸਿਮਰਨ ਨੇ ਵੀ 99% ਅੰਕ ਹਾਸਲ ਕਰਕੇ ਸਕੂਲ ਦੀ ਸ਼ਾਨ ਵਧਾਈ।
ਸਕੂਲ ਦੇ 49 ਵਿਦਿਆਰਥੀਆਂ ਨੇ 95% ਤੋਂ ਵੱਧ ਅਤੇ 83 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ, ਜੋ ਕਿ ਉੱਚ ਸਿੱਖਿਆ ਦੇ ਮਾਪਦੰਡਾਂ ਨੂੰ ਦਰਸਾਉਂਦਾ ਹੈ।
ਵਿਸ਼ਿਆਂ ਅਨੁਸਾਰ ਵੀ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੰਗਲਿਸ਼ ਵਿੱਚ 1 ਵਿਦਿਆਰਥੀ ਨੇ 100% ਅਤੇ 3 ਨੇ 99% ਹਾਸਲ ਕੀਤੇ। ਪੰਜਾਬੀ ਵਿੱਚ 5 ਵਿਦਿਆਰਥੀਆਂ ਨੇ 100% ਅਤੇ 13 ਨੇ 99% ਅੰਕ ਲਏ। ਗਣਿਤ ਵਿੱਚ 13 ਵਿਦਿਆਰਥੀਆਂ ਨੇ 100% ਅਤੇ 13 ਨੇ 99% ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਸਮਾਜਿਕ ਵਿਗਿਆਨ ਵਿੱਚ 2 ਨੇ 100% ਅਤੇ 6 ਨੇ 99% ਹਾਸਲ ਕੀਤੇ। ਇਨਫਰਮੇਸ਼ਨ ਟੈਕਨਾਲੋਜੀ ਵਿੱਚ 11 ਵਿਦਿਆਰਥੀਆਂ ਨੇ 100% ਅਤੇ 6 ਨੇ 99% ਪ੍ਰਾਪਤ ਕੀਤੇ। ਹਿੰਦੀ ਵਿੱਚ ਵੀ 2 ਵਿਦਿਆਰਥੀਆਂ ਨੇ 100% ਅਤੇ 4 ਨੇ 99% ਅੰਕ ਲਏ।
ਸਕੂਲ ਦੇ ਪ੍ਰਿੰਸੀਪਲ ਫਾਦਰ ਯੂਲਾਲਿਓ ਫਰਨਾਂਡੇਜ਼ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਲਗਨ ਦਾ ਨਤੀਜਾ ਹੈ।
ਇਲਾਕੇ ਦੇ ਲੋਕਾਂ ਵੱਲੋਂ ਵੀ ਸਕੂਲ ਦੀ ਇਸ ਉਪਲਬਧੀ ਦੀ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

