ਰਾਮਪੁਰਾ ਫੂਲ-
ਲਾਲਾ ਕਸਤੂਰੀ ਲਾਲ ਸਰਵਹਿਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ, ਰਾਮਪੁਰਾ ਫੂਲ ਵੱਲੋਂ ਸੰਚਾਲਿਤ 10 ਬਾਲ ਸੰਸਕਾਰ ਕੇਂਦਰਾਂ ਦੇ ਵਿਦਿਆਰਥੀਆਂ ਨੂੰ ਲਾਇਨਜ਼ ਕਲੱਬ ਦੇ ਮੈਂਬਰ ਸ਼੍ਰੀ ਸ਼ੁਭਮ ਜੌੜਾ ਨੇ ਆਪਣੇ ਪੁੱਤਰ ਗੁਰਸਾਂਝ ਜੌੜਾ ਦੇ ਜਨਮਦਿਨ ਦੇ ਪਾਵਨ ਮੌਕੇ ‘ਤੇ ਵਾਟਰ ਬੋਤਲਾਂ ਭੇਟ ਕਰਕੇ ਸਮਾਜ ਸੇਵਾ ਦਾ ਪ੍ਰੇਰਣਾਦਾਇਕ ਸੰਦੇਸ਼ ਦਿੱਤਾ।
ਵਿਦਿਆ ਮੰਦਰ ਵੱਲੋਂ ਸੰਚਾਲਿਤ ਇਨ੍ਹਾਂ 10 ਬਾਲ ਸੰਸਕਾਰ ਕੇਂਦਰਾਂ ਵਿੱਚ ਮਾਂ ਸਰਸਵਤੀ ਬਾਲ ਸੰਸਕਾਰ ਕੇਂਦਰ, ਲਾਲਾ ਹਰ ਗੋਪਾਲ ਦਾਸ ਬਾਲ ਸੰਸਕਾਰ ਕੇਂਦਰ, ਸ਼੍ਰੀ ਨਾਰਾਇਣ ਬਾਲ ਸੰਸਕਾਰ ਕੇਂਦਰ, ਸ਼੍ਰੀ ਗੁਰੂ ਗੋਬਿੰਦ ਸਿੰਘ ਬਾਲ ਸੰਸਕਾਰ ਕੇਂਦਰ, ਮਾਂ ਸ਼ਾਰਦਾ ਬਾਲ ਸੰਸਕਾਰ ਕੇਂਦਰ ਅਤੇ ਸ਼੍ਰੀ ਕ੍ਰਿਸ਼ਨ ਬਾਲ ਸੰਸਕਾਰ ਕੇਂਦਰ ਰਾਮਪੁਰਾ ਫੂਲ ਵਿਖੇ, ਬਾਬਾ ਧਿਆਨ ਦਾਸ ਜੀ ਬਾਲ ਸੰਸਕਾਰ ਕੇਂਦਰ ਪਿੰਡ ਢਿਪਾਲੀ ਵਿਖੇ, ਗੁਰੂ ਅਰਜਨ ਦੇਵ ਜੀ ਬਾਲ ਸੰਸਕਾਰ ਕੇਂਦਰ ਅਤੇ ਬਾਬਾ ਫੂਲਚੰਦ ਜੀ ਬਾਲ ਸੰਸਕਾਰ ਕੇਂਦਰ ਪਿੰਡ ਫੂਲ ਵਿਖੇ ਅਤੇ ਸ਼੍ਰੀ ਹਰਸ਼ ਕੁਮਾਰ ਬਾਲ ਸੰਸਕਾਰ ਕੇਂਦਰ ਪਿੰਡ ਬਾਲੀਆਂਵਾਲੀ ਵਿਖੇ ਸੰਚਾਲਿਤ ਕੀਤੇ ਜਾ ਰਹੇ ਹਨ।
ਇਸ ਮੌਕੇ ਲਾਇਨਜ਼ ਕਲੱਬ ਦੇ ਸੈਕਟਰੀ ਕੈਲਾਸ਼ ਕੌਸ਼ਿਕ, ਮੈਂਬਰ ਰਾਜ ਕੁਮਾਰ, ਐਡਵੋਕੇਟ ਦਿਨੇਸ਼ ਕੁਮਾਰ, ਪਰਮਦੀਪ ਸਿੰਘ ਬੇਦੀ, ਰੋਹਿਤ ਕੁਮਾਰ ਰੋਕੀ ਅਤੇ ਦੀਪਕ ਕੁਮਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਲਾਇਨਜ਼ ਕਲੱਬ ਦੇ ਪ੍ਰਧਾਨ ਸ਼੍ਰੀ ਪਵਨ ਕੁਮਾਰ ਖੋਖਰ ਨੇ ਇਸ ਸੇਵਾ ਕਾਰਜ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਨਮਦਿਨ ਵਰਗੇ ਖੁਸ਼ੀ ਦੇ ਮੌਕਿਆਂ ਨੂੰ ਸਮਾਜ ਸੇਵਾ ਨਾਲ ਜੋੜਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਵਿਦਿਆ ਭਾਰਤੀ ਵੱਲੋਂ ਸੰਚਾਲਿਤ ਬਾਲ ਸੰਸਕਾਰ ਕੇਂਦਰ ਲੋੜਵੰਦ ਅਤੇ ਆਰਥਿਕ ਤੌਰ ‘ਤੇ ਪਿੱਛੜੇ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਅਤੇ ਸੰਸਕਾਰ ਪ੍ਰਦਾਨ ਕਰਕੇ ਸਮਾਜ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਪ੍ਰੇਮ ਪ੍ਰਕਾਸ਼ ਅਤੇ ਮੈਨੇਜਰ ਸ਼੍ਰੀ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ। ਮੈਨੇਜਰ ਗੁਰਪ੍ਰੀਤ ਸਿੰਘ ਨੇ ਸਮੂਹ ਪ੍ਰਬੰਧਕ ਸੰਮਤੀ ਵੱਲੋਂ ਗੁਰਸਾਂਝ ਜੌੜਾ ਨੂੰ ਜਨਮਦਿਨ ਦੀਆਂ ਹਾਰਦਿਕ ਵਧਾਈਆਂ ਦਿੰਦਿਆਂ ਸ਼ੁਭਮ ਜੌੜਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੇ ਗਏ ਇਸ ਸੇਵਾ ਕਾਰਜ ਦੀ ਸ਼ਲਾਘਾ ਕੀਤੀ।
ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੰਜੀਵ ਕੁਮਾਰ ਨੇ ਲਾਇਨਜ਼ ਕਲੱਬ, ਸ਼ੁਭਮ ਜੌੜਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਦੇ ਸਹਿਯੋਗ ਨਾਲ ਹੀ ਅਜਿਹੇ ਸੇਵਾ ਕਾਰਜਾਂ ਨੂੰ ਹੋਰ ਵਿਸਤਾਰ ਮਿਲਦਾ ਹੈ ਅਤੇ ਇਸ ਤਰ੍ਹਾਂ ਦੇ ਉਪਰਾਲੇ ਸਮਾਜ ਵਿੱਚ ਸੇਵਾ ਅਤੇ ਸੰਸਕਾਰਾਂ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।


“ਸਿੱਖਿਆ ਅਤੇ ਸੰਸਕਾਰ ਹੀ ਇੱਕ ਚੰਗੇ ਸਮਾਜ ਦੀ ਨੀਂਹ ਹਨ। ਗੁਰਮਤਿ ਜੋਤ ਵੱਲੋਂ ਗੁਰੂ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੋੜਵੰਦ ਬੱਚਿਆਂ ਲਈ ਮੁਫ਼ਤ ਸਮਰ ਕੈਂਪ ਲਗਾਉਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਅਜਿਹੀਆਂ ਪਹਿਲਕਦਮੀਆਂ ਨਾ ਸਿਰਫ਼ ਬੱਚਿਆਂ ਨੂੰ ਸਿੱਖਿਆ ਅਤੇ ਚੰਗੇ ਸੰਸਕਾਰਾਂ ਨਾਲ ਜੋੜਦੀਆਂ ਹਨ, ਸਗੋਂ ਸਮਾਜ ਸੇਵਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੀਆਂ ਹਨ। ਰੋਜ਼ਾਨਾ ਸਵੇਰਾ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕਰਦਾ ਹੈ ਅਤੇ ਸਮਾਜ ਨੂੰ ਅਜਿਹੇ ਉਪਰਾਲਿਆਂ ਨਾਲ ਜੁੜਨ ਦੀ ਅਪੀਲ ਕਰਦਾ ਹੈ।”