ਰਾਮਪੁਰਾ ਫੂਲ: ਅਧਿਆਪਕ ਦਿਵਸ ਦੇ ਮੌਕੇ ’ਤੇ ਅਲਾਇੰਸ ਕਲੱਬ ਰਾਮਪੁਰਾ ਫੂਲ ਵੱਲੋਂ ਚੇਅਰਮੈਨ ਸ੍ਰੀ ਸੁਭਾਸ਼ ਮੰਗਲਾ ਜੀ ਦੀ ਅਗਵਾਈ ਹੇਠ ਜੈ ਸ਼ਕਤੀ ਮਾਂ ਵੈਸ਼ਨੋ ਵਿਦਿਆ ਮੰਦਰ, ਰਾਮਪੁਰਾ ਫੂਲ ਦੇ ਅਧਿਆਪਕ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸੰਸਥਾਪਕ ਸ੍ਰੀ ਅਰੁਣ ਕਾਂਸਲ ਜੀ, ਪ੍ਰਧਾਨ ਸ੍ਰੀ ਕੇਸ਼ਵ ਗਰਗ,ਭੂਸ਼ਣ ਜੀ ,ਕਮਲ ਗੋਇਲ, ਮਾਸਟਰ ਭੀਮ ਸੈਨ ਜੀ, ਮੈਡਮ ਦੀਪਿਕਾ, ਅੰਜੂ, ਪੂਨਮ ਜੀ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।
ਇਸ ਮੌਕੇ ਅਲਾਇੰਸ ਕਲੱਬ ਦੇ ਮੈਂਬਰਾਂ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣਾ ਕੀਮਤੀ ਭਵਿੱਖ ਸਿੱਖਿਆ ਨਾਲ ਸੰਵਾਰਨ ਲਈ ਪ੍ਰੇਰਿਤ ਕੀਤਾ ਗਿਆ। ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹ-ਲਿਖ ਕੇ ਆਪਣੇ ਜੀਵਨ ਵਿੱਚ ਅੱਗੇ ਵਧਣ ਅਤੇ ਦੇਸ਼ ਤੇ ਸਮਾਜ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਨੂੰ ਬਿਸਕੁਟ ਅਤੇ ਫਰੂਟੀ ਵੀ ਵੰਡੀ ਗਈ।
ਅਧਿਆਪਕਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਮਹੱਤਵਪੂਰਨ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਲੱਬ ਵੱਲੋਂ ਅਧਿਆਪਕ ਸਾਹਿਬਾਨ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਅਧਿਆਪਕ ਸਮਾਜ ਦੀ ਮਜ਼ਬੂਤ ਨੀਂਹ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਦਾ ਸਨਮਾਨ ਕਰਨਾ ਸਾਡੇ ਸਾਰਿਆਂ ਦਾ ਫਰਜ਼ ਹੈ।
ਇਸ ਮੌਕੇ ਅਲਾਇੰਸ ਕਲੱਬ ਦੇ ਪ੍ਰਧਾਨ ਸ੍ਰੀ ਜਗਦੀਸ਼ ਬਾਂਸਲ, ਸਕੱਤਰ ਸ੍ਰੀ ਪ੍ਰਮੋਦ ਮਿੱਤਲ, ਕੈਸ਼ੀਅਰ ਸ੍ਰੀ ਵਿਨੈ ਗਰਗ, ਪੀ.ਡੀ.ਜੀ. ਸ੍ਰੀ ਹਰਬੰਸ ਸਿੰਗਲਾ, ਡਾ. ਐਸ.ਪੀ. ਮੰਗਲਾ, ਡਾ. ਗੌਰਵ ਗਰਗ, ਸ੍ਰੀ ਸ਼ਾਮ ਮੋਂਗਾ, ਸ੍ਰੀ ਤਰਸੇਮ ਢੀਂਗਰਾ ਜੀ ਸਮੇਤ ਕਲੱਬ ਦੇ ਹੋਰ ਮੈਂਬਰ ਵੀ ਮੌਜੂਦ ਸਨ।

