ਗੁਰੂਕੁਲ ਇੰਟਰਨੈਸ਼ਨਲ ਸਕੂਲ, ਭਾਈਰੂਪਾ ਵਿਖੇ ਪ੍ਰਿੰਸੀਪਲ ਪ੍ਰਸ਼ਾਂਤ ਸਿੰਘ, ਚੇਅਰਮੈਨ ਰੋਹਿਤ ਗਰਗ ਅਤੇ ਆਂਚਲ ਗਰਗ ਦੀ ਅਗਵਾਈ ਹੇਠ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਕਲਾਸ ਨਰਸਰੀ ਤੋਂ ਬਾਰਵੀਂ ਤੱਕ ਦੇ ਬੱਚਿਆਂ ਵੱਲੋਂ ਵੱਧ ਚੜ੍ਹ ਕੇ ਭਾਗ ਲਿਆ ਗਿਆ। ਨਰਸਰੀ ਕਲਾਸ ਦੇ ਬੱਚਿਆਂ ਦੁਆਰਾ ਵਿਸਾਖੀ ਨਾਲ ਬਹੁਤ ਸੁੰਦਰ ਡਰਾਇੰਗ ਬਣਾਈ ਗਈ। ਕਲਾਸ ਐੱਲ.ਕੇ.ਜੀ ਤੋਂ ਲੈਕੇ ਦੂਸਰੀ ਕਲਾਸ ਦੇ ਬੱਚਿਆਂ ਦੁਆਰਾ ਬਹੁਤ ਪੰਜਾਬੀ ਪਹਿਰਾਵਾ ਪਹਿਨ ਕੇ ਵਿਸਾਖੀ ਨਾਲ ਸੰਬੰਧਿਤ ਡਾਂਸ ਪੇਸ਼ ਕੀਤਾ ਗਿਆ। ਤੀਸਰੀ ਕਲਾਸ ਤੋਂ ਲੈਕੇ ਬਾਰਵੀਂ ਤੱਕ ਦੇ ਬੱਚਿਆਂ ਵਿੱਚ ਵਿਸਾਖੀ ਦੇ ਨਾਲ ਸੰਬੰਧਿਤ ਡਾਂਸ, ਕਵਿਤਾ, ਭਾਸ਼ਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।ਸਭ ਬੱਚਿਆਂ ਨੇ ਇਸ ਪ੍ਰੋਗਰਾਮ ਦਾ ਖੂਬ ਅਨੰਦ ਮਾਣਿਆ।
ਅੰਤ ਵਿੱਚ ਪ੍ਰਿੰਸੀਪਲ ਪ੍ਰਸ਼ਾਂਤ ਸਿੰਘ ਵੱਲੋਂ ਸਭ ਬੱਚਿਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਵਿਸਾਖੀ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਕਿ ਪੰਜਾਬੀ ਆਪਣੀ ਫ਼ਸਲ ਦੇ ਪੱਕਣ ਦੀ ਖੁਸ਼ੀ ਵਿੱਚ ਵਿਸਾਖੀ ਦਾ ਤਿਉਹਾਰ ਮਨਾਉਂਦੇ ਹਨ। ਪੰਜਾਬੀ ਇਸ ਦਿਨ ਸੋਹਣਾ ਪਹਿਰਾਵਾ ਪਾ ਕੇ ਵਿਸਾਖੀ ਦੇ ਮੇਲੇ ਦਾ ਅਨੰਦ ਮਾਣਦੇ ਹਨ।
ਅੰਤ ਵਿੱਚ ਚੇਅਰਮੈਨ ਰੋਹਿਤ ਗਰਗ ਵਿਸਾਖੀ ਦੀਆਂ ਸਭ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ ਤੇ ਦੱਸਿਆ ਕਿ ਵਿਸਾਖੀ ਵਾਲੇ ਦਿਨ ਹੀ ਸਾਡੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਅਤੇ ਵਿਸਾਖੀ ਦੇ ਇਤਿਹਾਸ ਤੇ ਚਾਨਣਾ ਪਾਇਆ।

