ਰਾਮਪੁਰਾ ਫੂਲ (ਬਠਿੰਡਾ): ਸੇਂਟ ਜ਼ੇਵੀਅਰਜ਼ ਸਕੂਲ ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੇ ਰੋਲਰ ਸਕੇਟਿੰਗ ਚੈਂਪੀਅਨਸ਼ਿਪਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਲੁਧਿਆਣਾ ਦੇ ਗੁਰੂ ਨਾਨਕ ਸਕੂਲ ਸਰਾਭਾ ਨਗਰ ਵਿਖੇ 5 ਅਪ੍ਰੈਲ 2026 ਨੂੰ ਹੋਈ ਤੀਜੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ‘ਚ ਭਾਗ ਲੈ ਕੇ ਕਾਬਿਲੇ-ਤਾਰੀਫ਼ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਸੁਖਮਨਦੀਪ ਸਿੰਘ ਭੁੱਲਰ ਨੇ 1 ਲੈਪ ਰੇਸ ਵਿੱਚ ਸੋਨੇ ਦਾ ਤਮਗਾ ਅਤੇ 2 ਲੈਪ ਰੇਸ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ। ਖੁਸ਼ਾਂਤ ਮਿੱਤਲ ਨੇ 4 ਲੈਪ ਰੇਸ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਸਕੂਲ ਦੀ ਨੰਨ੍ਹੀ ਖਿਡਾਰਨ ਨੱਵਿਆ ਮਿੱਤਲ ਨੇ 2 ਲੈਪ ਰੇਸ ਵਿੱਚ ਸੋਨੇ ਦਾ ਅਤੇ 1 ਲੈਪ ਰੇਸ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਇਸ ਤੋਂ ਇਲਾਵਾ 12 ਅਪ੍ਰੈਲ 2024 ਨੂੰ ਮੋਹਾਲੀ ਵਿਖੇ ਹੋਈ ਆਲ ਇੰਡੀਆ ਸਪੀਡ ਸਕੇਟਿੰਗ ਪ੍ਰਮੋਸ਼ਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਵੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੁਖਮਨਦੀਪ ਸਿੰਘ ਭੁੱਲਰ ਨੇ ਅੰਡਰ-14 ਵਰਗ ਵਿੱਚ 3000 ਮੀਟਰ ਅਤੇ 5000 ਮੀਟਰ ਦੌੜਾਂ ਵਿੱਚ ਸੋਨੇ ਦੇ ਤਮਗੇ ਜਿੱਤੇ। ਨੱਵਿਆ ਮਿੱਤਲ ਨੇ ਅੰਡਰ-9 ਵਰਗ ਵਿੱਚ 3000 ਅਤੇ 5000 ਮੀਟਰ ਰੇਸ ਵਿੱਚ ਸੋਨੇ ਦੇ ਤਮਗੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ।
ਸਕੂਲ ਦੇ ਪ੍ਰਿੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ ਅਤੇ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਨੇ ਇਨ੍ਹਾਂ ਖਿਡਾਰੀਆਂ ਦਾ ਸਕੂਲ ਵਾਪਸੀ ‘ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਇਸ ਉਪਲਬਧੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਅਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਰਹਿਣ।
ਸਕੂਲ ਮੈਨੇਜਮੈਂਟ ਵੱਲੋਂ ਕੋਚ ਸਰਦਾਰ ਗੁਰਪਿੰਦਰ ਸਿੰਘ ਭੁੱਲਰ, ਸਰਦਾਰ ਪਰਮਿੰਦਰ ਸਿੰਘ, ਮੈਡਮ ਅਮਨਦੀਪ ਕੌਰ ਅਤੇ ਮੈਡਮ ਜੋਤੀ ਦੀ ਅਣਥੱਕ ਮਿਹਨਤ ਦੀ ਵੀ ਸਰਾਹਨਾ ਕੀਤੀ ਗਈ। ਇਸ ਮੌਕੇ ਕੋਆਰਡੀਨੇਟਰ ਮੈਡਮ ਪ੍ਰੇਮ ਲਤਾ, ਮੈਡਮ ਅੰਜੂ ਬਾਲਾ ਅਤੇ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸੀ।

