ਰਾਮਪੁਰਾ ਫੂਲ – ਰਿਟਾਇਰਡ ਟੀਚਰਜ਼ ਐਸੋਸੀਏਸ਼ਨ ਰਾਮਪੁਰਾ ਫੂਲ ਦੀ ਮਹੀਨਾਵਾਰ ਮੀਟਿੰਗ ਸਤਪਾਲ ਗਰਗ ਦੀ ਅਗਵਾਈ ਅਤੇ ਅੰਗਰੇਜ ਸਿੰਘ ਕੈਂਥ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਐਮੀਨੈਂਸ ਸਕੂਲ, ਮੰਡੀ ਫੂਲ (ਡੱਗੀ ਵਾਲਾ) ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਦੌਰਾਨ ਵਿਛੜੇ ਸਾਥੀ ਹਰਬੰਸ ਲਾਲ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਜਨਕ ਰਾਜ ਨੇ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਅਤੇ ਬਕਾਇਆ ਰਾਸ਼ੀ ਸਬੰਧੀ ਜਾਣਕਾਰੀ ਦਿੱਤੀ ਤੇ ਨਾਲ ਹੀ ਮਾਸਟਰ ਲਾਭ ਸਿੰਘ ਭੁੱਲਰ ਨੇ ਲੇਹ-ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਟੂਰ ਦੇ ਤਜਰਬੇ ਸਾਂਝੇ ਕਰਦਿਆਂ ਸੈਰ-ਸਪਾਟੇ ਦੇ ਮਹੱਤਵ ਬਾਰੇ ਵਿਚਾਰ ਰੱਖੇ। ਰਿਟਾਇਰਡ ਹੈਡ ਮਾਸਟਰ ਹਰਿੰਦਰ ਸਿੰਘ ਭੁੱਲਰ ਅਤੇ ਸੁਖਮੰਦਰ ਸਿੰਘ ਨੇ ਸਿਹਤ ਸੰਬੰਧੀ ਸੁਝਾਅ ਦਿੱਤੇ, ਜਦਕਿ ਗੁਰਚਰਨ ਸਿੰਘ ਨੇ ਸ਼ਹੀਦ ਬੇਰੁਜ਼ਗਾਰ ਅਧਿਆਪਕ ਯਾਦਗਾਰੀ ਟਰੱਸਟ ਦੇ ਕਾਰਜਾਂ ਬਾਰੇ ਜਾਣਕਾਰੀ ਦੇ ਕੇ ਸਹਿਯੋਗ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਚਿਮਨ ਲਾਲ ਅਤੇ ਅੰਗਰੇਜ ਸਿੰਘ ਕੈਂਥ ਨੇ ਵੀ ਸੰਬੋਧਨ ਕੀਤਾ ਤੇ ਮੀਟਿੰਗ ਵਿੱਚ 17 ਜੁਲਾਈ ਨੂੰ ਚੰਡੀਗੜ੍ਹ ਵਿਖੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ।ਅੰਤ ਵਿੱਚ ਸਤਪਾਲ ਗਰਗ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ


Rozana Savera is committed to highlighting the voices and contributions of every section of society. Thank you to the Retired Teachers Association for their continued dedication to education and community welfare. Wishing the association every success in its future initiatives.
– Amanpreet Kaur, Marketing Coordinator, Rozana Savera