ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਦੀਆਂ ਵਿਦਿਆਰਥਣਾਂ ਨੇ ਸਟੇਟ ਖੇਡਾਂ ਸਬ-ਜੂਨੀਅਰ ਪਾਵਰ ਲਿਫਟਿੰਗ ਜੋ ਕੇ 14 ਮਈ 2026 ਨੂੰ ਲੁਧਿਆਣੇ ਵਿਖੇ ਹੋਈਆਂ ਵਿੱਚ ਭਾਗ ਲਿਆ। ਆਪਣੀ ਸਖਤ ਮਿਹਨਤ ਦਾ ਸਬੂਤ ਦਿੰਦਿਆਂ ਦੋਵਾਂ ਵਿਦਿਆਰਥਣਾਂ ਪਰੀਸਾ ਗਰਗ ਤੇ ਸਨਾਇਆ ਨੇ ਸੋਨ ਤਮਗੇ ਤੇ ਕਬਜ਼ਾ ਕਰਕੇ ਨੈਸ਼ਨਲ ਖੇਡਾਂ ਲਈ ਆਪਣਾ ਸਥਾਨ ਪੱਕਾ ਕੀਤਾ। ਦੋਵਾਂ ਵਿਦਿਆਰਥਣਾਂ ਨੇ ਨੈਸ਼ਨਲ ਖੇਡਾਂ ਜੋ23 ਜੂਨ ਤੋਂ 28 ਤੱਕ ਹੈਦਰਾਬਾਦ ਵਿਖੇ ਹੋਈਆਂ ਵਿੱਚ ਭਾਗ ਲਿਆ। ਜਿਸ ਵਿੱਚ ਭਾਰਤ ਦੇ ਸਾਰੇ ਰਾਜਾਂ ਦੇ ਖਿਡਾਰੀ ਖੇਡਣ ਲਈ ਆਏ ਹੋਏ ਸਨ। ਪਰੀਸਾ ਗਰਗ ਨੇ ਸਖਤ ਮੁਕਾਬਲਾ ਕਰਦੇ ਹੋਏ ਨੈਸ਼ਨਲ ਖੇਡਾਂ ਵਿੱਚ ਵਿੱਚ ਪੰਜਵਾਂ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਸਨਾਇਆ ਨੇ ਵੀ ਸਖਤ ਮੁਕਾਬਲਾ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਸਕੂਲ ਪਹੁੰਚਣ ਤੇ ਦੋਵਾਂ ਵਿਦਿਆਰਥਣਾਂ ਦਾ ਸਕੂਲ ਦੇ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ, ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ, ਕੋਆਰਡੀਨੇਟਰ ਮੈਡਮ ਪ੍ਰੇਮ ਲਤਾ ਤੇ ਮੈਡਮ ਅੰਜੂ ਬਾਲਾ ਨੇ ਸ਼ਾਨਦਾਰ ਸਵਾਗਤ ਕੀਤਾ। ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਨੇ ਖਿਡਾਰੀਆਂ ਲਈ ਪਹਿਲੇ ਭਾਸ਼ਣ ਵਿੱਚ ਉਹਨਾਂ ਨੂੰ ਹੋਰ ਮਿਹਨਤ ਕਰਕੇ ਆਪਣੇ ਮਾਤਾ -ਪਿਤਾ ਦਾ ਨਾਮ ਰੌਸ਼ਨ ਕਰਨ ਲਈ ਅਤੇ ਵੱਧ ਤੋਂ ਵੱਧ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਨੇ ਖੇਡਾਂ ਦੇ ਮਾਹਰ ਅਧਿਆਪਕਾਂ ਗੁਰਪਿੰਦਰ ਸਿੰਘ ਭੁੱਲਰ, ਪਰਮਿੰਦਰ ਸਿੰਘ, ਮੈਡਮ ਅਮਨਦੀਪ ਕੌਰ ਤੇ ਮਿਸ ਜੋਤੀ ਨੂੰ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਵਿੱਚ ਹੋਰ ਦਮਦਾਰ ਖਿਡਾਰੀ ਬਣਾਉਣ ਦਾ ਸੱਦਾ ਦਿੱਤਾ। ਇਸ ਮਾਣਮੱਤੇ ਮੌਕੇ ਤੇ ਸਕੂਲ ਦਾ ਸਾਰਾ ਸਟਾਫ਼ ਹਾਜ਼ਰ ਸੀ।


Congratulations to the students of Saint Xavier’s School for their outstanding achievements at the State and National levels. Wishing all young athletes continued success and a bright future. Rozana Savera is proud to celebrate excellence in education and sports. 🌟
– Amanpreet Kaur, Marketing Coordinator, Rozana Savera