ਰਾਮਪੁਰਾ ਫੂਲ
3 ਪੀਬੀ ਨਵਲ ਯੂਨਿਟ, ਬਠਿੰਡਾ ਵੱਲੋਂ ਕਮਾਂਡਿੰਗ ਅਫਸਰ ਸ਼੍ਰੀ ਇਸ਼ਰਾਜ ਸਿੰਘ ਦੀ ਅਗਵਾਈ ਅਤੇ ਸਟਾਫ ਅਫਸਰ ਦੇ ਦਿਸ਼ਾ-ਨਿਰਦੇਸ਼ ਹੇਠ .22 ਰਾਈਫਲ ਫਾਇਰਿੰਗ ਸਿਖਲਾਈ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।
ਇਸ ਸਿਖਲਾਈ ਪ੍ਰੋਗਰਾਮ ਵਿੱਚ ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਦੇ ਐਨ.ਸੀ.ਸੀ. ਕੈਡੇਟਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸਿਖਲਾਈ ਦੌਰਾਨ ਕੈਡੇਟਾਂ ਨੂੰ ਰਾਈਫਲ ਚਲਾਉਣ ਦੀ ਵਿਧੀ, ਸੁਰੱਖਿਆ ਨਿਯਮਾਂ, ਨਿਸ਼ਾਨੇਬਾਜ਼ੀ ਦੀਆਂ ਤਕਨੀਕਾਂ ਅਤੇ ਅਨੁਸ਼ਾਸਨ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਕੈਡੇਟਾਂ ਨੇ ਪੂਰੀ ਸਿਖਲਾਈ ਦੌਰਾਨ ਸ਼ਾਨਦਾਰ ਅਨੁਸ਼ਾਸਨ, ਇਕਾਗਰਤਾ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਕੀਤਾ।
ਸਕੂਲ ਦੀ ਸੀ.ਟੀ.ਓ. ਦੀਦੀ ਮੋਹਦੀਪ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਨੇ ਇਹ ਸਿਖਲਾਈ ਪ੍ਰਾਪਤ ਕੀਤੀ। ਉਨ੍ਹਾਂ ਨੇ ਕੈਡੇਟਾਂ ਦਾ ਹੌਸਲਾ ਵਧਾਉਂਦੇ ਹੋਏ ਉਨ੍ਹਾਂ ਨੂੰ ਐਨ.ਸੀ.ਸੀ. ਦੀ ਹਰ ਗਤੀਵਿਧੀ ਵਿੱਚ ਸਰਗਰਮ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਨੇ ਸਿਖਲਾਈ ਵਿੱਚ ਭਾਗ ਲੈਣ ਵਾਲੇ ਸਾਰੇ ਕੈਡੇਟਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਐਨ.ਸੀ.ਸੀ. ਦੀ ਹਰ ਗਤੀਵਿਧੀ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਐਨ.ਸੀ.ਸੀ. ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਨੇਤ੍ਰਿਤਵ ਸਮਰੱਥਾ, ਆਤਮਵਿਸ਼ਵਾਸ, ਦੇਸ਼ਭਗਤੀ ਅਤੇ ਸੇਵਾ-ਭਾਵਨਾ ਦਾ ਵਿਕਾਸ ਕਰਦੀ ਹੈ, ਜੋ ਉਨ੍ਹਾਂ ਦੇ ਸਰਵਪੱਖੀ ਵਿਅਕਤੀਤਵ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਪ੍ਰੇਮ ਪ੍ਰਕਾਸ਼ ਅਤੇ ਮੈਨੇਜਰ ਸ਼੍ਰੀ ਗੁਰਪ੍ਰੀਤ ਸਿੰਘ ਨੇ ਵੀ 3 PB ਨੇਵਲ ਯੂਨਿਟ, ਬਠਿੰਡਾ ਦੇ ਕਮਾਂਡਿੰਗ ਅਫਸਰ, ਸਟਾਫ ਅਫਸਰ ਅਤੇ ਸਮੂਹ ਸਿਖਲਾਈ ਟੀਮ ਦਾ ਇਸ ਪ੍ਰੇਰਣਾਦਾਇਕ ਸਿਖਲਾਈ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਦਿਲੋਂ ਧੰਨਵਾਦ ਕੀਤਾ।


At Rozana Savera, we take pride in highlighting achievements that inspire the next generation. Congratulations to the 22 cadets who successfully completed the Naval Training Camp. Their dedication, discipline, and commitment reflect the true spirit of leadership and national service. We extend our best wishes for their continued success and encourage more young people to participate in such empowering opportunities.
– Amanpreet Kaur, Marketing Coordinator – Rozana Savera