ਰਾਮਪੁਰਾ ਫੂਲ
ਮਾਊਂਟ ਲਿਟਰਾ ਜ਼ੀ ਸਕੂਲ, ਰਾਮਪੁਰਾ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਰੋਜ਼ਾਨਾ ਕਈ ਗਤੀਵਿਧੀਆਂ ਅਤੇ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਬੱਚੇ ਜੀਵਨ ਦੇ ਮਾਰਗ ‘ਤੇ ਅੱਗੇ ਵੱਧ ਸਕਣ ਅਤੇ ਆਪਣੇ ਜੀਵਨ ਦੇ ਨਿਰਧਾਰਤ ਟੀਚੇ ਨੂੰ ਪ੍ਰਾਪਤ ਕਰ ਸਕਣ।ਇਸ ਦੇ ਚੱਲਦਿਆ ਹੀ ਸਕੂਲ ਦੇ ਵਿਦਿਆਰਥੀ ਹਰ ਦਿਨ ਵੱਖ ਵੱਖ ਮੁਕਾਬਲਿਆਂ ਵਿਚ ਭਾਗ ਲੈਕੇ ਅਤੇ ਪੁਜ਼ੀਸ਼ਨ ਹਾਸਲ ਕਰਕੇ ਆਪਣਾ ਤੇ ਸਕੂਲ ਦਾ ਨਾਮ ਪੂਰੇ ਰਾਜ ਵਿੱਚ ਰੌਸ਼ਨ ਕਰਦੇ ਰਹਿੰਦੇ ਹਨ ਇਸ ਮਨੋਰਥ ਦੀ ਪੂਰਤੀ ਲਈ ਸਕੂਲ ਦੇ ਵਿਦਿਆਰਥੀਆਂ ਨੇ ਮੈਥ, ਸਾਇੰਸ ਅਤੇ ਇੰਗਲਿਸ਼ ਤੇ ਹਿੰਦੀ ਓਲੰਪਾਈਡ ਵਿੱਚ ਪਹਿਲਾ ਜ਼ੋਨਲ ਲੈਵਲ ਤੇ ਭਾਗ ਲਿਆ ਤੇ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰ ਕੇ ਗੋਲਡ ਮੈਡਲ ਪ੍ਰਾਪਤ ਕੀਤੇ । ਫਿਰ ਇਹਨਾਂ ਵਿਦਿਆਰਥੀਆਂ ਨੇ ਓਲੰਪਾਈਡ ਦੇ ਦੂਜੇ ਲੈਵਲ ਦੇ ਇਮਤਿਹਾਨ ਵਿੱਚ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਦੂਜੇ ਲੈਵਲ ਦੇ ਓਲੰਪਾਈਡ ਵਿੱਚ ਮੈਥ , ਸਾਇੰਸ, ਇੰਗਲਿਸ਼ ਅਤੇ ਹਿੰਦੀ ਵਿੱਚ ਮੈਡਲ ਪ੍ਰਾਪਤ ਕਰਕੇ ਆਪਣਾ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ ।ਸਕੂਲ ਦੇ ਅੱਠ ਵਿਦਿਆਰਥੀਆਂ ਆਰਵ ਗਰਗ, ਨਾਮਿਆ, ਪ੍ਹਭਜੋਤਸਿੰਘ ਭੂੱਲਰ, ਜਪਮਨ ਸਿੰਘ, ਜਪਨੂਰ ਕੌਰ, ਅਭੀਜੋਤ ਸਿੰਘ ਸੱਗੂ, ਦੇਵਨ ਜਿੰਦਅਤੇ ਲਕਸ਼ਿਤ ਗਰਗ ਨੇ 500 ਰੁਪਏ ਦਾ ਗਿਫਟ ਬਾਊਚਰ ਵੀ ਪ੍ਰਾਪਤ ਕੀਤਾ।ਇਸ ਦੇ ਨਾਲ ਹੀ ਸਕੂਲ ਲਈ ਬਹੁਤ ਹੀ ਮਾਨ ਵਾਲੀ ਗੱਲ ਹੈ। ਵਿਦਿਆਰਥੀਆਂ ਨੂੰ ਸਕੂਲ ਦੇ ਪ੍ਰਧਾਨ ਸ੍ਰੀ ਗਗਨ ਬਾਂਸਲ, ਜਨਰਲ ਸਕੱਤਰ ਸ਼੍ਰੀਮਤੀ ਨਮਿਤਾ ਬਾਂਸਲ ਅਤੇ ਸਕੂਲ ਪ੍ਰਿੰਸੀਪਲ਼ ਸ਼੍ਰੀਮਤੀ ਗੀਤਾ ਪਿੱਲੇ ਵਲੋਂ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਤੇ ਬੋਲਦਿਆਂ ਸਕੂਲ ਦੇ ਪ੍ਰਧਾਨ ਸ੍ਰੀ ਗਗਨ ਬਾਂਸਲ , ਜਨਰਲ ਸਕੱਤਰ ਸ਼੍ਰੀਮਤੀ ਨਮਿਤਾ ਬਾਂਸਲ ਨੇ ਮੈਡਲ ਤੇ ਸਰਟੀਫਿਕੇਟ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਰਟੀਫਿਕੇਟ ਤੇ ਮੈਡਲ ਉਨ੍ਹਾਂ ਦੀ ਮਿਹਨਤ ਅਤੇ ਲਗਨ ਨੂੰ ਦਰਸਾਉਂਦੇ ਹਨ ਅਤੇ ਅਸੀਂ ਆਸ ਕਰਦੇ ਹਾਂ ਕਿ ਉਹ ਭਵਿੱਖ ਵਿਚ ਵੀ ਅਜਿਹੇ ਮੁਕਾਬਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣਗੇ ਅਤੇ ਆਪਣੇ ਮਾਪਿਆਂ ਅਤੇ ਸਕੂਲ ਦੀ ਸ਼ਾਨ ਵਧਾਉਣਗੇ


📍 Rampura Phul | Punjab
🏆 Proud Moment for Mount Litera Zee School! 🎉
Students of Mount Litera Zee School, Rampura Phul have brought pride to their school by delivering an outstanding performance in the Olympiad. Their dedication, hard work, and passion for learning have earned them well-deserved recognition.
👏 Congratulations to all the students, teachers, and parents on this remarkable achievement. Wishing them many more milestones ahead!
📰 Rozana Savera – The Voice of Punjab.